03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਕਰਾਅ ਟਲ਼ਿਆ

ਅਜੀਤ ਡੈਸਕ 30-05-2026
ਨੰਗਲ, 29 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਅੱਜ ਸਕੂਲ ਆਫ਼ ਐਮੀਨੇਂਸ ਸਾਹਮਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਂਗਰਸੀ ਵਰਕਰਾਂ ਵਿਚਾਲੇ ਟਕਰਾਅ ਹੁੰਦੇ ਹੁੰਦੇ ਟਲ਼ ਗਿਆ | ਰਾਣਾ ਕੇ.ਪੀ. ਸਿੰਘ ਜਿਹੜੇ ਕਾਂਗਰਸੀ ਵਰਕਰਾਂ ਦੀ ਅਗਵਾਈ ਕਰ ਰਹੇ ਸਨ, ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਮੁੜ-ਮੁੜ ਗਿਣਤੀ ਕਰਵਾਅ ਕੇ ਕਾਂਗਰਸੀ ਪਾਰਟੀ ਦੇ ਯੋਗ ਉਮੀਦਵਾਰਾਂ ਨੂੰ ਹਰਾਉਣਾ ਚਾਹਿਆ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਹਿਣ 'ਤੇ ਮੁੜ ਮੁੜ ਗਿਣਤੀ ਕਰਵਾਈ ਗਈ, ਭਾਜਪਾ ਆਗੂ ਰਮਨ ਸ਼ਰਮਾ ਨੂੰ ਸਿਰਫ਼ ਦੋ ਵੋਟਾਂ ਤੋਂ ਹਰਾ ਦਿੱਤਾ ਗਿਆ ਹੈ ਜਦੋਂ ਕਿ ਉਹ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕਰਦੇ ਰਹੇ | ਇਹ ਬੜੇ ਦੁੱਖ ਦੀ ਗੱਲ ਹੈ ਕਿ ਹਿਮਾਚਲ ਤੋਂ ਆਏ ਕੁੱਝ ਲੋਕ ਕਥਿਤ ਤੌਰ 'ਤੇ ਇਕ ਸਾਜ਼ਿਸ਼ ਅਧੀਨ ਸਾਡੇ ਜਿੱਤੇ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਡਾ. ਸੰਜੀਵ ਗੌਤਮ ਨੇ ਦੋਸ਼ ਲਗਾਇਆ ਕਿ ਰਾਣਾ ਕੇ.ਪੀ. ਸਿੰਘ ਨੇ ਸਕੂਲ ਆਫ਼ ਐਮੀਨੈਂਸ 'ਚ ਦਾਖਲ ਹੋ ਕੇ ਕਥਿਤ ਤੌਰ 'ਤੇ ਮਾਹੌਲ ਵਿਗਾੜਿਆ ਤੇ ਟਕਰਾਅ ਦੀ ਨੌਬਤ ਤੱਕ ਆ ਆਈ | ਡੀ.ਐਸ.ਪੀ. ਨੰਗਲ ਐਨ. ਪੀ. ਐਸ. ਲੈਹਲ, ਇੰਸਪੈਕਟਰ ਰੋਹਿਤ ਸ਼ਰਮਾ, ਇੰਸਪੈਕਟਰ ਆਰ.ਐਸ. ਸੰਧੂ ਆਦਿ ਪੁਲਿਸ ਅਫ਼ਸਰਾਂ ਨੇ ਬੜੀ ਮਸ਼ੱਕਤ ਮਗਰੋਂ ਦੋਵੇਂ ਪਾਰਟੀਆਂ ਨੂੰ ਦੂਰ ਕੀਤਾ | ਨੰਗਲ ਦੇ ਲੋਕ ਬਹੁਤ ਹੀ ਹੈਰਾਨ ਹਨ ਕਿਉਂਕਿ ਇਸ ਸ਼ਾਂਤ ਸ਼ਹਿਰ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ |
ਪਿਛਲੀ ਖ਼ਬਰ ਹਲਕਾ ਇੰਚਾਰਜ ਬਰਿੰਦਰ ਢਿੱਲੋਂ ਦੇ ਆਪਣੇ ਵਾਰਡ 'ਚ ਕਾਂਗਰਸ ਚੌਥੇ ਸਥਾਨ 'ਤੇ ਖਿਸਕੀ <br/> ਅਗਲੀ ਖ਼ਬਰ ਨਗਰ ਕੌਂਸਲ ਰੂਪਨਗਰ 'ਤੇ ਪਹਿਲੀ ਵਾਰ 'ਆਪ' ਦਾ ਕਬਜ਼ਾ, 21 'ਚੋਂ 12 ਸੀਟਾਂ ਜਿੱਤ ਕੇ ਹਾਸਲ ਕੀਤਾ ਪੂਰਨ ਬਹੁਮਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।