27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੜਕ ਹਾਦਸੇ 'ਚ ਲੜਕੀ ਸਮੇਤ ਤਿੰਨ ਦੀ ਮੌਤ

ਅਜੀਤ ਡੈਸਕ 08-06-2026
ਭਰਤਗੜ੍ਹ, 7 ਜੂਨ (ਜਸਬੀਰ ਸਿੰਘ ਬਾਵਾ)-ਭਰਤਗੜ੍ਹ 'ਚ ਹੰਸਾਲੀਸਰ ਸੰਤ ਨਿਰਮਲ ਆਸ਼ਰਮ ਨੇੜੇ ਕੌਮੀ ਮਾਰਗ 'ਤੇ ਅੱਜ ਤੜਕਸਾਰ ਸਵਿਫ਼ਟ ਕਾਰ, ਕਿਸੇ ਵਾਹਨ ਦੇ ਪਿੱਛੇ ਵੱਜਣ ਨਾਲ ਵਾਪਰੇ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਪਰ ਉਕਤ ਕਾਰ 'ਚ ਹੀ ਸਵਾਰ ਇੱਕ ਹੋਰ ਨੌਜਵਾਨ ਦੀ ਮੁਹਾਲੀ ਦੇ ਹਸਪਤਾਲ 'ਚ ਜ਼ੇਰੇ-ਇਲਾਜ਼ ਮੌਤ ਹੋ ਗਈ | ਭਰਤਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਸਰਤਾਜ ਸਿੰਘ ਅਤੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੋ ਮੁੰਡੇ ਤੇ ਇੱਕ ਕੁੜੀ, ਐਚ. ਪੀ. 20 ਈ/4401 ਨੰਬਰੀ ਸਵਿਫ਼ਟ ਕਾਰ ਰਾਹੀਂ ਨੰਗਲ ਤੋਂ ਮੁਹਾਲੀ ਜਾ ਰਹੇ ਸਨ, ਭਰਤਗੜ੍ਹ 'ਚ ਉਕਤ ਥਾਂ 'ਤੇ ਕਿਸੇ ਵਾਹਨ ਪਿੱਛੇ ਵੱਜਣ ਨਾਲ ਮੁੰਡੇ-ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸਨੂੰ ਮੁਹਾਲੀ ਦੇ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ | ਇਨ੍ਹਾਂ ਦੱਸਿਆ ਮਿ੍ਤਕਾਂ ਦੀ ਸ਼ਨਾਖ਼ਤ ਅਰਚਿਤ ਸ਼ਰਮਾ (22) ਪੁੱਤਰ ਅਸ਼ਵਨੀ ਸ਼ਰਮਾ, ਵਾਸੀ ਟਾਈਪ-2, ਨਵਾਂ ਨੰਗਲ, ਜ਼ਿਲ੍ਹਾ ਰੂਪਨਗਰ, ਅਰਪਿਤਾ ਸੈਣੀ (21) ਪੁੱਤਰੀ ਰਾਜਵੀਰ ਸਿੰਘ, ਵਾਸੀ: ਮਹਾਰਾਜਾ ਰਣਜੀਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਹਿਮਾਂਸ਼ੂ ਸ਼ਨਨ (22), ਪੁੱਤਰ ਰਾਕੇਸ਼ ਕੁਮਾਰ ਵਾਸੀ: 67, ਸ਼ਹੀਦ ਭਗਤ ਸਿੰਘ ਨੰਗਲ ਵਜੋਂ ਹੋਈ ਹੈ, ਇਨ੍ਹਾਂ ਦੇ ਵਾਰਿਸਾਂ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਖ਼ਿਲਾਫ਼ ਲੋੜੀਂਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਜ਼ਮੀਨ ਵਿਵਾਦ ਬਾਰੇ ਜਥੇਦਾਰ ਹਰੀਆਂ ਵੇਲਾਂ ਅਤੇ ਐਡਵੋਕੇਟ ਧਾਮੀ ਨੇ ਕੀਤਾ ਸਪੱਸ਼ਟ ਅਗਲੀ ਖ਼ਬਰ ਗਾਂਧੀ ਬ੍ਰਦਰਸ ਲਾਟਰੀ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਜਾ ਰਹੀ ਕਰੋੜਾਂ ਰੁਪਏ ਦੀ ਸਾਈਬਰ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।