ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਰ ਕਈ ਸੰਪਰਦਾਵਾਂ ਦੇ ਮੁਖੀਆਂ ਨੇ ਕੀਤੀ ਸ਼ਿਰਕਤ
ਬਟਾਲਾ, 7 ਜੂਨ (ਸਤਿੰਦਰ ਸਿੰਘ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ (ਗੁਰਦਾਸਪੁਰ) ਵਿਖੇ ਅੱਜ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੇ ਸਪੁੱਤਰ ਬਾਬਾ ਤਰਨਜੀਤ ਸਿੰਘ ਖਾਲਸਾ ਨੂੰ ਖਾਲਸੇ ਪੰਥ ਦੀਆਂ ਰਹੁ-ਰੀਤੀ ਮੁਤਾਬਿਕ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਕਾਰ ਸੇਵਾ ਸੰਪਰਦਾਇ ਮੁਖੀਆਂ, ਨਿਰਮਲੇ ਸੰਤ ਅਤੇ ਹੋਰ ਸੰਤ-ਮਹਾਪੁਰਖਾਂ ਵਲੋਂ ਪਹੁੰਚ ਕੇ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਕਾਰ ਸੇਵਾ ਦੀ ਵੱਡੀ ਜ਼ਿੰਮੇਵਾਰੀ ਸੌਪੀ ਗਈ | ਇਸ ਸਮਾਗਮ 'ਚ ਪਹਿਲਾਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਭਾਈ ਗੁਰਸੇਵਕ ਸਿੰਘ ਅਰਦਾਸੀਏ ਸਿੰਘ ਸ੍ਰੀ ਦਰਬਾਰ ਸਾਹਿਬ ਵਲੋਂ ਅਰਦਾਸ ਕੀਤੀ ਗਈ | ਸਿੰਘ ਸਾਹਿਬ ਗਿਆਨੀ ਰਾਜਨਦੀਪ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਸ੍ਰੀ ਹੁਕਮਨਾਮਾ ਸਾਹਿਬ ਲੈ ਕੇ ਸਮਾਗਮਾਂ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਭਾਈ ਸੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਸੰਗਤਾਂ ਨੂੰ ਗਰਬਾਣੀ ਰਸ ਨਾਲ ਜੋੜਿਆ | ਇਸ ਉਪਰੰਤ ਸਟੇਜ ਸੈਕਟਰੀ ਭਾਈ ਜੋਗਾ ਸਿੰਘ ਭਾਗੋਵਾਲੀਆ ਵਲੋਂ ਸੰਪਰਦਾਵਾਂ ਦੇ ਮੁਖੀਆਂ ਨੂੰ ਦਸਤਾਰਬੰਦੀ ਕਰਨ ਲਈ ਕਿਹਾ | ਇਸ ਦਸਤਾਰਬੰਦੀ 'ਚ ਬਾਬਾ ਗੁਰਬਚਨ ਸਿੰਘ ਬਿਧੀਚੰਦੀਏ ਸੁਰਸਿੰਘ ਵਾਲੇ, ਬਾਬਾ ਸੁਰਜੀਤ ਸਿੰਘ ਮਾੜੀ ਕੰਬੋਕੇ ਗੁਰਦੁਆਰ ਝਾੜ ਸਾਹਿਬ ਕੈਰੋਂ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਬਾਬਾ ਪਰਮਜੀਤ ਸਿੰਘ ਟਿੰਡਾ ਸਾਹਿਬ ਵਾਲੇ, ਬਾਬਾ ਰਘਬੀਰ ਸਿੰਘ ਭੰਗਲਾਂ ਵਾਲੇ, ਬਾਬਾ ਰਾਜਨਦੀਪ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਣ ਸਿੰਘ ਮਲਕਪੁਰ ਵਾਲੇ, ਬਾਬਾ ਨੰਦ ਸਿੰਘ ਮੁੰਡਾਪਿੰਡ ਵਾਲੇ, ਬਾਬਾ ਸਤਿੰਦਰ ਸਿੰਘ ਬਥਵਾਲੇ ਗੁਰਦਾਸਪੁਰ ਵਾਲੇ, ਬਾਬਾ ਹਾਕਮ ਸਿੰਘ ਸਰਹਾਲੀ ਵਾਲੇ, ਬਾਬਾ ਜੋਗਾ ਸਿੰਘ ਬਾਬਾ ਬਕਾਲੇ ਵਾਲੇ ਤਰਨਾ ਦਲ, ਬਾਬਾ ਦਲੇਰ ਸਿੰਘ ਗੁਰਦੁਆਰਾ ਫਲਾਹੀ ਸਾਹਿਬ ਵਾਲੇ, ਬਾਬਾ ਛਿੰਦਰ ਸਿੰਘ ਸਭਰਾਵਾਂ ਵਾਲੇ, ਬਾਬਾ ਹਰੀ ਸਿੰਘ ਨਿਹੰਗ ਸਿੰਘ, ਬਾਬਾ ਸੁੱਖਾ ਸਿੰਘ ਨਿਹੰਗ ਸਿੰਘ ਤਰਨਾ ਦਲ ਮੜੀਆਂਵਾਲ ਵਾਲੇ, ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ, ਬਾਬਾ ਸਰਦਾਰਾ ਸਿੰਘ ਗੁਰੂ ਕੇ ਬਾਗ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ ਵਾਲੇ, ਬਾਬਾ ਸਰਬਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਗਾਹਲੜੀ ਸਾਹਿਬ ਵਾਲੇ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਕਾਦਰਾਬਾਦ ਵਾਲੇ, ਬਾਬਾ ਸੰਤੋਖ ਮੁਨੀ ਨਾਨਕਚੱਕ ਵਾਲੇ, ਬਾਬਾ ਗੁਰਦੇਵ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸੰਤੋਖ ਸਿੰਘ ਸੁੰਦਰਾਪੁਰੀ ਵਾਲੇ, ਭਾਈ ਗੁਰਵਿੰਦਰ ਸਿੰਘ ਰੰਧਾਵਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ, ਬਾਬਾ ਗੁਰਦੇਵ ਸਿੰਘ ਜੋਈਆ ਵਾਲੇ, ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਸੰਤ-ਮਹਾਪੁਰਖਾਂ ਨੇ ਬਾਬਾ ਤਰਨਜੀਤ ਸਿੰਘ ਖਾਲਸਾ ਨੂੰ ਦਸਤਾਰ ਸਜਾਈ | ਇਨ੍ਹਾਂ ਤੋਂ ਇਲਾਵਾ ਹੋਰ ਆਗੂਆਂ ਵਿਚ ਸੀਨੀਅਰ ਆਪ ਆਗੂ ਸ੍ਰੀ ਦੀਪਕ ਬਾਲੀ, ਸਾਬਕਾ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ, ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੰਚਾਰਜ ਰਾਜਨਬੀਰ ਸਿੰਘ, ਸਾ. ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਵਿਧਾਇਕ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਬਲਵਿੰਦਰ ਸਿੰਘ ਲਾਡੀ, ਸਰਪੰਚ ਦਲੇਰ ਸਿੰਘ ਘੁੰਮਣ, ਐਸ.ਪੀ. ਹਰਪਾਲ ਸਿੰਘ ਰੰਧਾਵਾ, ਐਸ.ਪੀ. ਸੂਬਾ ਸਿੰਘ ਰੰਧਾਵਾ, ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ, ਐਸ.ਐਚ.ਓ. ਜਗਦੀਸ਼ ਸਿੰਘ ਥਾਣਾ ਘੁੰਮਣ ਕਲਾਂ, ਲੈਕਚਰਾਰ ਰਣਜੋਧ ਸਿੰਘ ਮੰਮਣ ਆਦਿ ਹਾਜ਼ਰ ਹੋਏ |
ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਦੀ ਬਾਬਾ ਤਰਨਜੀਤ ਸਿੰਘ ਖਾਲਸਾ ਨੂੰ ਕਾਰ ਸੇਵਾ ਦੀ ਜ਼ਿੰਮੇਵਾਰੀ ਸੌਂਪੀ <br/>
ਅਜੀਤ ਡੈਸਕ
08-06-2026