01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਡੇਢ ਕਰੋੜ ਦੀ ਲਾਟਰੀ ਨਿਕਲਣ ਨਾਲ ਸਾਊਪੁਰ ਦੇ ਕੁਲਵਿੰਦਰ ਸਿੰਘ ਦੀ ਚਮਕੀ ਕਿਸਮਤ

ਅਜੀਤ ਡੈਸਕ 09-06-2026

ਨੂਰਪੁਰ ਬੇਦੀ, 8 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਸਾਊਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਕਿਸਮਤ ਉਸ ਸਮੇਂ ਚਮਕ ਉੱਠੀ ਜਦੋਂ ਉਸ ਵਲੋਂ ਪੰਜਾਬ ਸਰਕਾਰ ਦੀ ਮਹੀਨਾਵਾਰ ਖਰੀਦੀ ਗਈ ਲਾਟਰੀ 'ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ | ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਤੇ ਨੂਰਪੁਰ ਬੇਦੀ ਵਿਖੇ ਛੋਲੇ-ਭਟੂਰੇ ਖਾਣ ਲਈ ਆਇਆ ਹੋਇਆ ਸੀ | ਇਸ ਦੌਰਾਨ ਉਸ ਨੂੰ ਕੁੱਝ ਪੈਸੇ ਖੁੱਲ੍ਹੇ ਕਰਵਾਉਣ ਦੀ ਲੋੜ ਪਈ, ਜਿਸ ਲਈ ਉਹ ਮਹਿਤਾ ਲਾਟਰੀ ਸਟਾਲ ਮੋਰਿੰਡਾ ਦੇ ਨੂਰਪੁਰ ਬੇਦੀ ਵਿਖੇ ਉੱਪ ਵਿਕਰੇਤਾ ਸ਼ੁਕਲਾ ਲਾਟਰੀ ਸਟਾਲ 'ਤੇ ਗਿਆ | ਉੱਥੇ ਸਟਾਲ ਮਾਲਕ ਨੇ ਉਸ ਨੂੰ ਮਜ਼ਾਕ 'ਚ ਇੱਕ ਲਾਟਰੀ ਖਰੀਦਣ ਲਈ ਕਿਹਾ | ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ 200 ਰੁਪਏ ਦੀ ਇੱਕ ਲਾਟਰੀ ਟਿਕਟ ਖਰੀਦ ਲਈ ਤੇ ਇਸ ਤੋਂ ਬਾਅਦ ਆਪਣੇ ਕੰਮ ਵਿਚ ਰੁੱਝ ਗਿਆ | ਉਸ ਨੇ ਕਿਹਾ ਕਿ ਉਸ ਨੂੰ ਇਹ ਉਮੀਦ ਵੀ ਨਹੀਂ ਸੀ ਕਿ ਇਹ ਛੋਟਾ ਜਿਹਾ ਫੈਸਲਾ ਉਸ ਦੀ ਜ਼ਿੰਦਗੀ ਬਦਲ ਦੇਵੇਗਾ | ਡਰਾਅ ਨਿਕਲਣ ਤੋਂ ਬਾਅਦ ਸ਼ੁਕਲਾ ਲਾਟਰੀ ਟੀ ਸਟਾਲ ਦੇ ਮਾਲਕ ਚੰਦਰ ਪ੍ਰਕਾਸ਼ ਸ਼ੁਕਲਾ ਵਲੋਂ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਲਾਟਰੀ 'ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ | ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਅਚਾਨਕ ਮਿਲੀ ਖੁਸ਼ੀ ਨਾਲ ਉਹ ਅਤੇ ਉਸ ਦਾ ਪਰਿਵਾਰ ਬਹੁਤ ਖ਼ੁਸ਼ ਹਨ |

ਪਿਛਲੀ ਖ਼ਬਰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਬਸਪਾ 12 ਨੂੰ ਰਾਜ ਭਰ 'ਚ ਕਰੇਗੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ-ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।