29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਾਰੋਬਾਰੀ ਦੀ ਗੱਡੀ ਨੂੰ ਟੱਕਰ ਮਾਰ ਕੇ ਝਗੜੇ ਦੌਰਾਨ ਬੈਗ ’ਚੋਂ 6 ਲੱਖ ਰੁਪਏ ਕੱਢੇ

ਜਲੰਧਰ, 28 ਅਗਸਤ (ਜਤਿੰਦਰ ਪੰਮੀ)-ਗੁਰੂ ਨਾਨਕ ਮਿਸ਼ਨ ਚੌਕ ਵਲੋਂ ਡਾ. ਬੀ.

ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਜਤਿੰਦਰ ਪੰਮੀ)-ਗੁਰੂ ਨਾਨਕ ਮਿਸ਼ਨ ਚੌਕ ਵਲੋਂ ਡਾ. ਬੀ. ਆਰ. ਅੰਬੇਡਕਰ ਚੌਕ ਨੂੰ ਜਾ ਰਹੇ ਕਾਰੋਬਾਰੀ ਦੀ ਥਾਰ ਨੂੰ ਟੱਕਰ ਮਾਰ ਕੇ ਝਗੜਾ ਕਰਨ ਦੌਰਾਨ ਉਸ ਦੀ ਗੱਡੀ ਵਿਚ ਪਏ ਬੈਗ ਵਿਚੋਂ 6 ਲੱਖ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਾਰੋਬਾਰੀ ਵਿਸ਼ਾਲ ਕੁੰਦਰਾ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ ਸਾਢੇ 8 ਵਜੇ ਉਹ ਆਪਣੀ ਥਾਰ ਵਿਚ ਗੁਰੂ ਨਾਨਕ ਮਿਸ਼ਨ ਚੌਕ ਵਲੋਂ ਡਾ. ਬੀ. ਆਰ. ਅੰਬੇਡਕਰ ਚੌਕ ਨੂੰ ਜਾ ਰਿਹਾ ਸੀ ਤਾਂ ਆਕਸਫੋਰਡ ਹਸਪਤਾਲ ਦੇ ਨੇੜੇ ਜਾ ਕੇ ਇਕ ਕਾਰ ਨੇ ਉਸ ਦੀ ਥਾਰ ਨਾਲ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਸਵਾਰ ਵਿਅਕਤੀਆਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਥਾਰ ਦੀ ਚਾਬੀ ਕੱਢ ਕੇ ਸੁੱਟ ਦਿੱਤੀ। ਵਿਸ਼ਾਲ ਕੁੰਦਰਾ ਮੁਤਾਬਕ ਇਸੇ ਦੌਰਾਨ ਉਕਤ ਵਿਅਕਤੀਆਂ ਵਲੋਂ ਉਨ੍ਹਾਂ ਦੀ ਥਾਰ ਵਿਚ ਪਏ ਬੈਗ ਵਿਚੋਂ ਕਰੀਬ 6 ਲੱਖ ਰੁਪਏ ਕੱਢ ਲਏ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ, ਬੈਗ ਵਿਚ ਰਾਸ਼ੀ ਵਧੇਰੇ ਸੀ। ਇਸ ਸੰਬੰਧੀ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਰਾਤ 10 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਥਾਣਾ ਡਵੀਜ਼ਨ ਨੰਬਰ-6 ਦੀ ਮੁਖੀ ਤੇ ਹੋਰ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਥਾਰ ਵਿਚੋਂ ਪੈਸੇ ਕੱਢਣ ਦੇ ਮਾਮਲੇ ਸੰਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਪਿਛਲੀ ਖ਼ਬਰ ਪਾਕਿਸਤਾਨ ਦੇ ਕੋਇਟਾ ’ਚ ਇਤਿਹਾਸਕ ਗੁਰਦੁਆਰਾ ਸਾਹਿਬ ਢਾਹ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ’ਤੇ ਹਮਲਾ-ਧਾਮੀ ਅਗਲੀ ਖ਼ਬਰ ਪੰਜਾਬ ’ਚ ਹੁਣ ਤੱਕ ਮਾਨਸੂਨ ਦਾ ਮੀਂਹ 34 ਫ਼ੀਸਦੀ ਘੱਟ ਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।