ਸਾਬਕਾ ਸਰਪੰਚ ਵਲੋਂ ਪਤਨੀ ਦੀ ਯਾਦ ਵਿਚ ਸਕੂਲ ਨੂੰ ਪੰਜ ਕੂਲਰ ਤੇ ਪਾਣੀ ਵਾਲੀ ਟੈਂਕੀ ਭੇਟ
ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ)-ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਨੂੰ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਵਲੋਂ ਆਪਣੀ ਸਵ: ਧਰਮਪਤਨੀ ਮਾਤਾ ਅਮਰਜੀਤ ਕੌਰ ਦੀ ਯਾਦ ਅੰਤਿਮ ਅਰਦਾਸ ਮੌਕੇ 5 ਕੂਲਰ ਅਤੇ 2 ਹਜ਼ਾਰ ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਭੇਂਟ ਕੀਤੀ। ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਦੇ ਇਸ ਉਪਰਾਲੇ ਨਾਲ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਰਾਹਤ ਮਿਲਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ।
ਅਜੀਤ ਡੈਸਕ
19-08-2026