ਮਹਾਨ ਵਿਗਿਆਨਕਾਂ ਦੀਆਂ ਵੱਡੀਆਂ ਖੋਜਾਂ ਤੋਂ ਪਹਿਲਾਂ ਅਤੇ ਬਾਅਦ ਦੀ ਮਨੁੱਖੀ ਜ਼ਿੰਦਗੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਬਿਜਲੀ ਦੀ ਖੋਜ ਨੇ ਮਨੁੱਖ ਦੀ ਜ਼ਿੰਦਗੀ ਦੇ ਹਨੇਰੇ ਨੂੰ ਰੌਸ਼ਨੀ ਵਿਚ ਬਦਲ ਦਿੱਤਾ। ਇਨ੍ਹਾਂ ਚਮਤਕਾਰੀ ਖੋਜਾਂ ਦੇ ਮਾਧਿਅਮ ਰਾਹੀਂ ਮਨੁੱਖ ਅੱਜ ਚੰਦਰਮਾ ਬਾਰੇ ਵੀ ਬਹੁਤ ਕੁਝ ਜਾਣਦਾ ਹੈ। ਰੇਡੀਓ, ਮੋਬਾਈਲ, ਟੈਲੀਵਿਜ਼ਨ, ਇੰਟਰਨੈਟ, ਹਵਾਈ ਜਹਾਜ਼, ਰੇਲਗੱਡੀ ਦੀ ਖੋਜ ਨੇ ਉਸ ਨੂੰ ਦੇਸ਼-ਵਿਦੇਸ਼ ਨਾਲ ਜੋੜ ਦਿੱਤਾ। ਸਿਨੇਮਾ, ਕੰਪਿਊਟਰ, ਫੇਸਬੁੱਕ, ਇੰਸਟਾਗ੍ਰਾਮ ਨੇ ਉਸਦਾ ਮਨੋਰੰਜਨ ਕਰਨ ਦੇ ਨਾਲ -ਨਾਲ ਉਸ ਦੇ ਗਿਆਨ ਦੇ ਘੇਰੇ ਵਿਚ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਾਧਾ ਕੀਤਾ ਪਰ ਇੱਥੇ ਜਾਣਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵੱਡੀਆਂ ਖੋਜਾਂ ਕਰਨ ਵਾਲੇ ਮਹਾਨ ਵਿਗਿਆਨੀਆਂ ਨੂੰ ਆਪਣੀਆਂ ਖੋਜਾਂ ਵਿਚ ਸਫਲਤਾ ਆਸਾਨੀ ਨਾਲ ਹਾਸਿਲ ਨਹੀਂ ਹੋਈ। ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸਫਲ ਹੋਣ ਲਈ ਕਈ ਵੇਰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਨਾ ਤਾਂ ਹਿੰਮਤ ਛੱਡੀ ਤੇ ਨਾ ਹੀ ਹੌਸਲਾ ਹਾਰਿਆ। ਉਨ੍ਹਾਂ ਨੇ ਆਪਣੀ ਮਿਹਨਤ, ਹਿੰਮਤ 'ਤੇ ਦ੍ਰਿੜ ਸੰਕਲਪ ਨਾਲ ਇਤਿਹਾਸ ਰਚ ਦਿੱਤਾ। ਉਹ ਆਪਣੀਆਂ ਵੱਡੀਆਂ ਖੋਜਾਂ ਕਾਰਨ ਹੀ ਸਾਰੀ ਦੁਨੀਆ ਵਿਚ ਪ੍ਰਸਿੱਧ ਹੋ ਗਏ। ਆਓ, ਇਹ ਜਾਣਕਾਰੀ ਹਾਸਿਲ ਕਰੀਏ ਕਿ ਕਿਸ ਮਹਾਨ ਵਿਗਿਆਨਕ ਨੇ ਕਿਹੜੀ ਵੱਡੀ ਖੋਜ ਕੀਤੀ। ਬਿਜਲੀ ਦੀ ਖੋਜ ਬੈਂਜਾਮਿਨ ਫ਼੍ਰੈਂਕਲਿਨ ਨੇ 1772 ਵਿਚ ਕੀਤੀ। ਗੁਰਤਾ ਆਕਰਸ਼ਣ ਦੀ ਖੋਜ ਆਈਜ਼ੈਕ ਨਿਊਟਨ ਨੇ ਕੀਤੀ, ਚੰਦਰਮਾ ਉੱਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਵਿਗਿਆਨੀ ਨੀਲ ਆਰਮ ਸਟਾਂਗ ਸੀ। ਟੈਲੀਫੋਨ ਦੀ ਖੋਜ ਕਰਨ ਵਾਲਾ ਐਗਜਲੈਂਡਰ ਗ੍ਰਾਹਮਬੈਲ ਸੀ। ਬਿਜਲੀ ਦੇ ਬਲਬ ਦੀ ਖੋਜ ਕਰਨ ਵਾਲਾ ਥੋਮਸ ਐਡੀਸਨ ਸੀ। ਫੇਸਬੁੱਕ ਦੀ ਖੋਜ ਮਾਰਕ ਜਾਰਕਬਰਗ ਨੇ ਕੀਤੀ।
ਰੇਲਗੱਡੀ ਦੀ ਖੋਜ ਜਾਰਜ ਸਟੀਫਨਸਨ ਨੇ ਕੀਤੀ। ਕੰਪਿਊਟਰ ਦੀ ਖੋਜ ਜਾਰਜ ਬੈਬੇਜ ਨੇ ਕੀਤੀ। ਹਵਾਈ ਜਹਾਜ ਦੀ ਖੋਜ ਰਾਈਟ ਬ੍ਰਦਰਜ ਨੇ ਕੀਤੀ। ਪੈਨਸਲੀਨ ਦੀ ਖੋਜ ਕਰਨ ਵਾਲਾ ਐਲਗਜੈਂਡਰ ਫਲੇਮਿੰਗ ਸੀ। ਟੈਲੀਵਿਜ਼ਨ ਦੀ ਖੋਜ 1959 'ਚ ਜਾਨ ਲਾਗੀ ਬੇਹਰਡ ਨੇ ਕੀਤੀ। ਇੰਟਰਨੈੱਟ ਦੀ ਖੋਜ ਕਰਨ ਵਾਲਾ ਵਿੰਟ ਸੇਰਫ ਆਰ ਬਾਬ ਕਾਨ ਸੀ। ਰੇਡੀਓ ਦੀ ਖੋਜ 1927 'ਚ ਗੁਗਲੀਓਨ ਮਾਰਕੋਨੀ ਨੇ ਕੀਤੀ। ਰੇਡੀਅਮ ਦੀ ਖੋਜ ਮੈਰੀ ਕਿਊਰੀ ਨੇ ਕੀਤੀ। ਐਕਸਰੇ ਦੀ ਖੋਜ ਵਿਲਰੇਨ ਰੋਨਟੇਨਗਿਨ ਨੇ ਕੀਤੀ। ਪ੍ਰਿੰਟਿੰਗ ਪ੍ਰੈੱਸ ਦੀ ਖੋਜ ਕਰਨ ਵਾਲਾ ਜੌਹਨਸਨ ਗੁਡਨਵਰਗ ਸੀ। ਡੀ.ਐਨ.ਏ. ਦੀ ਖੋਜ ਵਾਟਸਨ ਅਤੇ ਕ੍ਰਿਕ ਨੇ ਮਿਲ ਕੇ ਕੀਤੀ ਸੀ। ਕੈਮਰੇ ਦੀ ਖੋਜ ਕਰਨ ਵਾਲਾ ਜੋਸਫ ਨਾਇਸਫੋਰਸੀਅਫ ਸੀ। ਮਾਇਕਰੋ ਸਕੋਪ ਦੀ ਖੋਜ ਕਰਨ ਵਾਲਾ ਜਾਖਿਮਾਰਸ ਜੈਨਸਨ ਸੀ। ਭਾਫ਼ ਇੰਜਣ ਦੀ ਖੋਜ ਜੇਮਜ਼ ਵਾਟ ਨੇ ਕੀਤੀ ਸੀ। ਮੋਬਾਈਲ ਦੀ ਖੋਜ ਮਾਰਟਿਨ ਕੂਪਰ ਨੇ 1995 ਵਿਚ ਕੀਤੀ। ਇਨ੍ਹਾਂ
ਸਾਰੀਆਂ ਖੋਜਾਂ ਨੂੰ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਸਾਰੀਆਂ ਖੋਜਾਂ ਨੂੰ ਕਰਨ ਵਾਲੇ ਮਹਾਨ ਵਿਗਿਆਨੀ ਪੱਛਮ ਨਾਲ ਸੰਬੰਧ ਰੱਖਦੇ ਹਨ।
-ਮੋਬਾਈਲ : 98726-27136