ਸਾਇੰਸਦਾਨਾਂ ਨੇ ਇਹੇ ਲੱਭੀ |
ਸੋਹਣੀ ਜਿਹੀ ਮੈਂ ਹਾਂ ਡੱਬੀ |
ਜੇਬ 'ਚ ਪਾ ਕੇ ਭਾਵੇਂ ਚੱਲੋ |
ਐਸ.ਐਮ.ਐਸ. ਕਿਸੇ ਨੂੰ ਘੱਲੋ |
ਮੈਂ ਤਾਂ ਨਾਲ ਬੈਟਰੀ ਚੱਲਾਂ |
ਜਿਥੇ ਮਰਜ਼ੀ ਕਰ ਲਓ ਗੱਲਾਂ |
ਗੀਤ, ਭਜਨ ਜਾਂ ਸ਼ਬਦ ਚਲਾਓ |
ਭਾਵੇਂ ਮੇਰੇ 'ਤੇ ਰੇਡੀਓ ਲਾਓ |
ਸਾਰੇ ਰਹਿਣ ਮੇਰੇ 'ਤੇ ਰੁੱਝੇ |
ਭੇਤ ਖੋਲ੍ਹਦੇ ਆਪਣੇ ਗੁੱਝੇ |
ਮੈਂ ਹੀ ਚਿੰਤਾ ਤਣਾਅ ਵਧਾਇਆ |
ਸਭ ਲੋਕਾਂ ਨੂੰ ਆਹਰੇ ਲਾਇਆ |
ਨਿੱਕੇ ਵੱਡੇ ਕਰਨ ਪਿਆਰ |
ਹੌਲਾ ਫੁੱਲ ਨਾ ਲੱਗੇ ਭਾਰ |
ਹਰ ਕੋਈ ਮੇਰੀਆਂ ਸਿਫਤਾਂ ਕਰਦਾ |
ਮੇਰੇ ਬਿਨਾਂ ਨਾ ਕਿਸੇ ਦਾ ਸਰਦਾ |
ਜਿਥੇ ਮਰਜ਼ੀ ਕੋਈ ਵੀ ਜਾਵੇ |
ਪਹਿਲਾਂ ਮੈਨੂੰ ਜੇਬ 'ਚ ਪਾਵੇ |
ਮਰਦ ਔਰਤਾਂ ਕੀ ਜਵਾਨ?
ਉਂਗਲਾਂ ਮੇਰੇ 'ਤੇ ਮਾਰੀ ਜਾਣ |
ਮੈਨੂੰ ਕੰਨ ਦੇ ਨਾਲ ਲਗਾਉਣ |
ਬੁੱਝੋ ਬੱਚਿਓ ਮੈਂ ਹਾਂ ਕੌਣ?
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ |
ਮੋਬਾਈਲ : 99884-69564