22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਹੁੰਦਾ ਸ਼ੁੱਧ ਹੈ, ਝੂਠ ਨਾ ਜਾਣੀ

ਹੁੰਦਾ ਸ਼ੁੱਧ ਹੈ, ਝੂਠ ਨਾ ਜਾਣੀ

ਅਜੀਤ ਡੈਸਕ 22-08-2026

 

• ਜਗਜੀਤ ਸਿੰਘ ਲੱਡਾ •

ਘੜੇ ਦਾ ਪਾਣੀ
ਹੁੰਦਾ ਸ਼ੁੱਧ ਹੈ, ਝੂਠ ਨਾ ਜਾਣੀ,
ਪੀ ਵੀਰਿਆ ਤੂੰ ਘੜੇ ਦਾ ਪਾਣੀ |

ਠੰਢੇ ਠੰਢੇ ਫਰਿੱਜ ਵਾਲੇ ਨਾਲ,
ਤਨ, ਦੰਦਾਂ ਦਾ ਹੋਵੇ ਬੁਰਾ ਹਾਲ,
ਢਿੱਡ 'ਚ ਜਾਪੇ ਚਲਦੀ ਮਧਾਣੀ,
ਪੀ ਵੀਰਿਆ ਤੂੰ ਘੜੇ ਦਾ ਪਾਣੀ |

ਇਸ 'ਚ ਹੁੰਦੇ ਛੋਟੇ ਛੋਟੇ ਛੇਕ,
ਦੇਖ ਨਾ ਸਕੇ ਜੋ ਅੱਖ ਹਰੇਕ,
ਇਨ੍ਹਾਂ ਰਾਹੀਂ ਵੜੇ ਹਵਾ ਰਾਣੀ,
ਪੀ ਵੀਰਿਆ ਤੂੰ ਘੜੇ ਦਾ ਪਾਣੀ |

ਐਲਕਲਾਈਨ ਦਾ ਚੰਗਾ ਸਰੋਤ,
ਪਾਚਨ ਕਿਰਿਆ ਨੂੰ  ਕਰਦਾ ਲੋਟ,
ਪਿਤਾ ਦਾ ਦਰਜਾ ਦੇੇਂਦੀ ਬਾਣੀ,
ਪੀ ਵੀਰਿਆ ਤੂੰ ਘੜੇ ਦਾ ਪਾਣੀ |

ਗ਼ਰੀਬਾਂ ਦਾ ਇਹ ਫਰਿੱਜ਼ ਕਹਾਵੇ,
'ਲੱਡੇ' ਸਭ ਦੀ ਪਹੁੰਚ ਵਿਚ ਆਵੇ,
ਬਣਾਵੇ ਪਰਜਾਪਤ ਕੌਮ ਸਿਆਣੀ,
ਪੀ ਵੀਰਿਆ ਤੂੰ ਘੜੇ ਦਾ ਪਾਣੀ
-ਸੀ.ਐਚ.ਟੀ., ਅਕੋਈ ਸਾਹਿਬ (ਸੰਗਰੂਰ) |
ਮੋਬਾਈਲ : 98555-31045

ਪਿਛਲੀ ਖ਼ਬਰ ਬੁੱਝੋ ਬੱਚਿਓ ਮੈਂ ਹਾਂ ਕੌਣ? ਅਗਲੀ ਖ਼ਬਰ ਬਾਲ ਕਹਾਣੀ ਰਵੀਨ ਦੀ ਰੱਖੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।