03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਚੰਗੀ ਸਿਹਤ ਲਈ ਕੁਦਰਤ ਦੇ ਭੰਡਾਰ

ਅਜੀਤ ਡੈਸਕ 06-03-2026

ਪ੍ਰੋਟੀਨ : ਪ੍ਰੋਟੀਨ ਸਾਨੂੰ ਮਾਸਾਹਾਰ, ਅੰਡਾ, ਮੱਛੀ, ਦਾਲਾਂ, ਪੁੰਗਰੇ ਅਨਾਜ ਅਤੇ ਸੋਇਆ ਆਦਿ ਤੋਂ ਮਿਲਦਾ ਹੈ।
ਫੈਟ : ਫੈਟਸ ਸਾਨੂੰ ਜ਼ਿਆਦਾਤਰ ਤੇਲ, ਘਿਓ, ਮੱਖਣ, ਪਨੀਰ ਆਦਿ ਤੋਂ ਮਿਲਦੇ ਹਨ। ਕੁਝ ਫੈਟਸ ਸਿਹਤਮੰਦ ਹੁੰਦੇ ਹਨ ਅਤੇ ਕੁਝ ਸਿਹਤਮੰਦ ਨਹੀਂ ਹੁੰਦੇ। ਸਿਹਤਮੰਦ ਫੈਟਸ ਸਾਨੂੰ ਬਦਾਮ, ਅਖਰੋਟ, ਸੂਰਜਮੁਖੀ ਬੀਜ, ਜੈਤੂਨ ਦਾ ਤੇਲ, ਪਿਸਤਾ ਅਤੇ ਚਿਲਗੋਜ਼ਾ ਤੋਂ ਮਿਲਦੇ ਹਨ। ਮਾੜੇ ਸਿਹਤਮੰਦ ਫੈਟਸ ਬਨਸਪਤੀ, ਦੇਸੀ ਘਿਓ, ਚੀਜ਼, ਮੱਖਣ, ਪਨੀਰ ਅਤੇ ਜ਼ਿਆਦਾਤਰ ਸਭ ਤੇਲਾਂ ਵਿਚ ਹੁੰਦੇ ਹਨ। ਬੇਕਰੀ ਚੀਜ਼ਾਂ ਦੀਆਂ ਵਰਤੋਂ ਘੱਟ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚੋਂ ਸੈਚੂਰੇਟਿਡ ਫੈਟਸ ਹੁੰਦੇ ਹਨ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕਾਰਬੋਹਾਈਡ੍ਰੇਟ : ਕਾਰਬੋਹਾਈਡ੍ਰੇਟ ਸਰੀਰ ਲਈ ਅਤਿ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਤੋਂ ਊਰਜਾ ਬਣਦੀ ਹੈ। ਇਹ ਅਨਾਜ, ਚੌਲ, ਦਲੀਆ, ਮੱਕੀ, ਬ੍ਰੈੱਡ, ਬਿਸਕੁਟ, ਮੈਦਾ, ਸ਼ੂਗਰ, ਆਲੂ, ਸ਼ਕਰਕੰਦੀ ਅਤੇ ਚੁਕੰਦਰ ਤੋਂ ਮਿਲਦੀ ਹੈ। ਕਿਸ਼ਮਿਸ਼, ਮੁਨੱਕਾ ਤੋਂ ਸਿਹਤਮੰਦ ਕਾਰਬੋਹਾਈਡ੍ਰੇਟ ਮਿਲਦੇ ਹਨ।
ਓਮੇਗਾ-ਥ੍ਰੀ : ਓਮੇਗਾ-ਥ੍ਰੀ ਬਦਾਮ, ਸਰ੍ਹੋਂ ਦੇ ਤੇਲ, ਅਲਸੀ, ਮੱਛੀ, ਬੀਨਸ ਵਿਚੋਂ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।
ਵਿਟਾਮਿਨ/ਖਣਿਜ : ਸਰੀਰ ਦੀ ਭੰਨ-ਤੋੜ ਅਤੇ ਰੋਗ ਪ੍ਰਤੀਰੋਧੀ ਤਾਕਤ ਨੂੰ ਵਧਾਉਣ ਲਈ ਵਿਟਾਮਿਨ ਅਤੇ ਖਣਿਜਾਂ ਦਾ ਬਹੁਤ ਵੱਡਾ ਹੁੰਦਾ ਹੱਥ ਹੈ। ਇਸ ਨੂੰ ਅਸੀਂ ਸਬਜ਼ੀਆਂ, ਫਲ, ਛਿਲਕੇ ਵਾਲੀਆਂ ਚੀਜ਼ਾਂ, ਦਲਾਂ, ਕਣਕ ਦੇ ਆਟੇ ਦਾ ਬੂਰਾ, ਭੂਰੇ ਚੌਲ, ਮੇਵਿਆਂ ਤੋਂ ਹਾਸਲ ਹੋ ਸਕਦੇ ਹਨ।
ਫਾਈਬਰ : ਹਾਜ਼ਮਾ ਸ਼ਕਤੀ ਠੀਕ ਰੱਖਣ ਵਿਚ ਮਦਦ ਕਰਦਾ ਹੈ। ਪੇਟ ਅਸਾਨੀ ਨਾਲ ਸਾਫ਼ ਹੁੰਦਾ ਹੈ। ਫਾਈਬਰ ਸਾਨੂੰ ਫਲ-ਸਬਜ਼ੀਆਂ, ਦਲੀਆ, ਬ੍ਰਾਊਨ ਰਾਈਸ, ਛਾਣਬੁਰਾ, ਓਟਸ ਆਦਿ ਤੋਂ ਮਿਲਦਾ ਹੈ।

ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਵਧੀਆ ਦਵਾਈ ਹੈ ਮੂਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।