02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੰਡੇ ਦਾ ਕੰਡਾ-ਨਿਆਣੇ

ਅਜੀਤ ਡੈਸਕ 03-05-2026

ਮੈਂ ਪੰਦਰਾਂ ਸਾਲਾਂ ਬਾਅਦ ਇੰਡੀਆ ਆਇਆਂ | ਬਚਪਨ ਤੋਂ ਮੈਨੂੰ ਖੁਦ ਸਬਜ਼ੀ- ਭਾਜੀ ਖਰੀਦਣ ਦਾ ਸ਼ੌਕ ਹੈ | ਮੈਂ ਹਰ ਰੋਜ਼ ਸਬਜ਼ੀ ਮੰਡੀ ਸਬਜ਼ੀ ਲੈਣ ਜਾਂਦਾ ਤਾਂ ਇਕ ਸਰਦਾਰ ਜੀ ਸਿਰ 'ਤੇ ਪਾਟਿਆ ਜਿਹਾ ਪਰਨਾ ਬੰਨਿ੍ਹਆ ਤੇ ਰੇਹੜੀ 'ਤੇ ਧਨੀਆ, ਮੂਲੀਆਂ, ਮੈਥੇ, ਮੈਥੀ ਵੇਚ ਰਹੇ ਸੀ | ਮੈਨੂੰ ਪਤਾ ਨਹੀਂ ਕਿਉਂ ਲੱਗਾ ਮੈਂ ਇਨ੍ਹਾਂ ਨੂੰ ਕਿਤੇ ਵੇਖਿਆ ਹੈ | ਸੋਚਿਆ ਮਨ ਦਾ ਵਹਿਮ ਹੈ, ਭੁਲੇਖਾ ਹੈ | ਦੋ-ਤਿੰਨ ਦਿਨ ਇਸੇ ਕਸ਼ਮਕਸ਼ 'ਚ ਸੋਚਦੇ ਹੋਏ ਲੰਘ ਗਏ | ਅੱਜ ਜਦੋਂ ਮੈਂ ਸਰਦਾਰ ਜੀ ਵੱਲ ਗੌਰ ਨਾਲ ਵੇਖਿਆ ਤੇ ਉਨ੍ਹਾਂ ਨੇ ਮੇਰੇ ਵੱਲ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਤੇ ਬੋਲੇ, 'ਲੈ ਜਾ ਪੁੱਤ ਦਸਾਂ ਦੀਆਂ ਬਾਰਾਂ ਗੁੱਟੀਆਂ', ਤਾਂ ਆਵਾਜ਼ ਤੋਂ ਮੈਨੂੰ ਇਕਦਮ ਯਾਦ ਆਇਆ ਇਨ੍ਹਾਂ ਦੀ ਤਾਂ ਆੜ੍ਹਤ ਹੁੰਦੀ ਸੀ, ਨੌਕਰ ਚਾਕਰ ਹੁੰਦੇ ਸੀ, ਮੈਂ ਕਿਹਾ 'ਸਰਦਾਰ ਜੀ ਇਹ ਸਭ ਕਿਵੇਂ ਹੋ ਗਿਆ...?'
ਸਰਦਾਰ ਜੀ ਦੇ ਅੱਖਾਂ 'ਚੋਂ ਹੰਝੂ ਵੇਖ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ, ਉਨ੍ਹਾਂ ਨੇ ਮੈਨੂੰ ਗੱਲਵਕੜੀ 'ਚ ਲੈ ਲਿਆ ਤੇ ਮੈਨੂੰ ਕਹਿਦੇ, 'ਕੁਛ ਨੲੀਂ ਪੁੱਤ, ਨਿਆਣੇ ਵੱਡੇ ਹੋ ਗਏ |'

askandamoga@gmail.com

ਪਿਛਲੀ ਖ਼ਬਰ ਕੰਮ ਦੀਆਂ ਗੱਲਾਂ ਅਗਲੀ ਖ਼ਬਰ ਕੰਜੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।