JALANDHAR WEATHER

ਟਿਕਰੀ ਬਾਰਡਰ ਤੇ ਸ਼ਹੀਦ ਹੋਏ ਫ਼ਾਜ਼ਿਲਕਾ ਦੇ ਕਿਸਾਨ ਭਜਨ ਸਿੰਘ ਦੀ ਦੇਹ ਫ਼ਾਜ਼ਿਲਕਾ ਪੁੱਜੀ

ਫ਼ਾਜ਼ਿਲਕਾ, 19 ਮਾਰਚ (ਪ੍ਰਦੀਪ ਕੁਮਾਰ) - ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਸ਼ਹੀਦ ਹੋਏ ਫ਼ਾਜ਼ਿਲਕਾ ਦੇ ਪਿੰਡ ਨਵਾਂ ਮੁੰਬੇਕੇ ਦੇ ਕਿਸਾਨ ਭਜਨ ਸਿੰਘ ਦੀ ਅੱਜ ਦੇਹ ਫ਼ਾਜ਼ਿਲਕਾ ਪੁੱਜੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਵਲੋਂ ਮੁਆਵਜੇ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸੜਕੀ ਆਵਾਜਾਈ ਰੋਕਦਿਆਂ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਗਿਆ । ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਗਿਆ ਹੈ। ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ‘ਤੇ ਸ਼ਹੀਦ ਕਿਸਾਨ ਭਜਨ ਸਿੰਘ ਦੀ ਅੱਜ ਦੇਹ ਫ਼ਾਜ਼ਿਲਕਾ ਪੁੱਜੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ