JALANDHAR WEATHER

ਪੱਛਮੀ ਬੰਗਾਲ : ਸੁਵੇਂਦੂ ਅਧਿਕਾਰੀ ਵਿਰੁੱਧ ਕਰਾਂਗੇ ਕਾਨੂੰਨੀ ਕਾਰਵਾਈ - ਏ.ਡੀ.ਜੀ.

ਕੋਲਕਾਤਾ, 21 ਫਰਵਰੀ - ਏ.ਡੀ.ਜੀ. (ਦੱਖਣੀ ਬੰਗਾਲ) ਸੁਪ੍ਰਤਿਮ ਸਰਕਾਰ ਦਾ ਕਹਿਣਾ ਹੈ, "ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਧਮਾਖਲੀ ਵਿਚ ਧਾਰਾ 144 ਲਾਗੂ ਕਰਨ ਲਈ ਸਾਡੇ ਕੋਲ ਇਕ ਪੁਲਿਸ ਬਲ ਸੀ। ਇਸ ਦੀ ਅਗਵਾਈ ਆਈ.ਪੀ.ਐਸ. ਜਸਪੀਤ ਸਿੰਘ, ਐਸ.ਐਸ.ਪੀ. ਇੰਟੈਲੀਜੈਂਸ ਬ੍ਰਾਂਚ ਕਰ ਰਹੇ ਸਨ। ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਸਮੇਤ ਕਈ ਵਿਧਾਇਕ ਮੌਜੂਦ ਹਨ। ਅਧਿਕਾਰੀ ਦੀ ਧਮਾਖਲੀ 'ਚ ਪੁਲਿਸ ਅਧਿਕਾਰੀ ਨਾਲ ਬਹਿਸ ਹੋਈ, ਜਿਸ ਦੌਰਾਨ ਸੁਵੇਂਦੂ ਅਧਿਕਾਰੀ ਨੇ ਪੁਲਿਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਿਹਾ, ਜੋ ਕਿ ਕਿਸੇ ਵੀ ਸਿਆਸੀ ਆਗੂ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ।ਇਸ ਗੰਭੀਰ ਟਿੱਪਣੀ ਲਈ ਅਸੀਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ। "। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ