JALANDHAR WEATHER

ਵਿਧਾਇਕ ਉਗੋਕੇ ਦੇ ਪਿਤਾ ਦੀ ਹਾਲਤ ਗੰਭੀਰ ਬਣੀ,ਹੀਰੋ ਡੀ.ਐਮ.ਸੀ. ਵਿਚ ਕੀਤਾ ਸ਼ਿਫ਼ਟ

ਲੁਧਿਆਣਾ, 22 ਸਤੰਬਰ (ਸਲੇਮਪੁਰੀ)-ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ, ਜਿਨ੍ਹਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਾਣਕਾਰ ਸੂਤਰਾਂ ਮੁਤਾਬਿਕ ਅੱਜ ਉਨ੍ਹਾਂ ਨੂੰ ਲੁਧਿਆਣਾ ਸਥਿਤ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦਰਸ਼ਨ ਸਿੰਘ ਦੀ ਵਿਗੜੀ ਹਾਲਤ ਨੂੰ ਦੇਖਦਿਆਂ ਪਹਿਲਾਂ ਉਨ੍ਹਾਂ ਨੂੰ ਦਿਆਨੰਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਪਰ ਜਿਉਂ ਹੀ ਉਨ੍ਹਾਂ ਦੀ ਹਾਲਤ ਹੋਰ ਗੰਭੀਰ ਹੋ ਗਈ, ਨੂੰ ਬਾਅਦ ਦੁਪਹਿਰ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ । ਦਰਸ਼ਨ ਸਿੰਘ ਦੀ ਸਿਹਤ ਉਪਰ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਅਤੇ ਡਾ. ਵਿਵੇਕ ਲਗਾਤਾਰ ਨਜ਼ਰ ਰੱਖ ਰਹੇ ਹਨ, ਜਦਕਿ ਉਨ੍ਹਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਦੱਸੀ ਜਾ ਰਹੀ । ਦਰਸ਼ਨ ਸਿੰਘ ਦੀ ਉਮਰ ਲਗਭਗ 65 ਸਾਲ ਦੇ ਕਰੀਬ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ