ਹਿਮਾਚਲ ਪ੍ਰਦੇਸ਼ : ਟੂਰਿਸਟ ਗੱਡੀ ਦੇ ਚਟਾਨ ਤੋਂ ਹੇਠਾਂ ਡਿੱਗਣ ਕਾਰਨ 7 ਮੌਤਾਂ, 10 ਜ਼ਖ਼ਮੀ
ਕੁੱਲੂ, 26 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਬੰਜਰ ਘਾਟੀ ਦੇ ਘਿਆਗੀ ਖੇਤਰ ਵਿਚ ਕੌਮੀ ਮਾਰਗ-305 ਉੱਤੇ ਬੀਤੀ ਰਾਤ ਇਕ ਟੂਰਿਸਟ ਗੱਡੀ ਦੇ ਇਕ ਚੱਟਾਨ ਤੋਂ ਹੇਠਾਂ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਐੱਸ.ਪੀ. ਕੁੱਲੂ ਗੁਰਦੇਵ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਕੁੱਲੂ ਦੇ 2 ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।