JALANDHAR WEATHER

ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨ ਦੀ ਮੌਤ

ਜੋਧਾਂ, 22 ਦਸੰਬਰ (ਗੁਰਵਿੰਦਰ ਸਿੰਘ ਹੈਪੀ)- ਦਿੱਲੀ ਕਿਸਾਨ ਅੰਦੋਲਨ 'ਚ ਕਰੀਬ ਇਕ ਹਫ਼ਤੇ ਤੋਂ ਵਧ ਸਮਾਂ ਬਿਤਾ ਕੇ ਬੀਤੇ ਦਿਨੀਂ ਪਿੰਡ ਗੁੱਜਰਵਾਲ (ਲੁਧਿਆਣਾ) ਵਿਖੇ ਪੁੱਜੇ ਕਿਸਾਨ ਅਮਰਜੀਤ ਸਿੰਘ ਗਰੇਵਾਲ (65) ਦੀ ਅਚਾਨਕ ਮੌਤ ਹੋ ਗਈ। ਅਮਰਜੀਤ ਸਿੰਘ ਗਰੇਵਾਲ ਦੇ ਸਪੁੱਤਰ ਸੁਖਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਦਿੱਲੀ ਦੇ ਬਾਰਡਰ ਤੋਂ ਵਾਪਸ ਪਰਤਣ ਉਪਰੰਤ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਨੇੜਿਓਂ ਦੇਖਿਆ ਕਰਕੇ ਅਕਸਰ ਦਿੱਲੀ ਸੰਘਰਸ਼ ਦੀਆਂ ਗੱਲਾਂ ਕਰਦੇ ਅਤੇ ਪਰੇਸ਼ਾਨ ਰਹਿੰਦੇ। ਉਨ੍ਹਾਂ ਦੇ ਦਿਲ ਦਿਮਾਗ਼ 'ਤੇ ਇਸ ਅੰਦੋਲਨ ਦਾ ਡੂੰਘਾ ਅਸਰ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਨ੍ਹਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ