ਮੇਰੇ ਕੋਲ ਵੱਡੀਆਂ ਯੋਜਨਾਵਾਂ ਹਨ- ਪ੍ਰਧਾਨ ਮੰਤਰੀ
![](/cmsimages/20240415/4488483__whatsapp image 2024-04-15 at 5.19.36 pm.jpeg)
ਨਵੀਂ ਦਿੱਲੀ, 15 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਮੇਰੇ ਕੋਲ ਵੱਡੀਆਂ ਯੋਜਨਾਵਾਂ ਹਨ ਇਸ ਲਈ ‘ਕਿਸੀ ਕੋ ਡਰਨੇ ਕੀ ਜ਼ਰੂਰਤ ਨਹੀਂ ਹੈ’। ਉਨ੍ਹਾਂ ਕਿਹਾ ਕਿ ਮੇਰੇ ਫ਼ੈਸਲੇ ਕਿਸੇ ਨੂੰ ਡਰਾਉਣ ਜਾਂ ਕਿਸੇ ਨੂੰ ਘੱਟ ਕਰਨ ਲਈ ਨਹੀਂ ਲਏ ਜਾਂਦੇ ਹਨ। ਇਹ ਦੇਸ਼ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਹਨ।