JALANDHAR WEATHER

ਚੋਣਾਂ ਦੌਰਾਨ ਸਵੇਰੇ 4 ਵਜੇ ਸ਼ੁਰੂ ਹੋ ਜਾਵੇਗੀ ਮੈਟਰੋ ਰੇਲ ਸੇਵਾ

ਨਵੀਂ ਦਿੱਲੀ, 23 ਮਈ- ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਵੋਟਿੰਗ ਵਾਲੇ ਦਿਨ ਯਾਨੀ ਕਿ 25 ਮਈ ਨੂੰ ਸਵੇਰੇ 4 ਵਜੇ ਦਿੱਲੀ ਮੈਟਰੋ ਸੇਵਾ ਸ਼ੁਰੂ ਹੋ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਾਲੇ ਦਿਨ, 25 ਮਈ, 2024 (ਸ਼ਨੀਵਾਰ) ਨੂੰ ਦਿੱਲੀ ਦੀਆਂ ਸਾਰੀਆਂ ਲਾਈਨਾਂ ’ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਵੇਰੇ 04:00 ਵਜੇ ਤੋਂ ਸ਼ੁਰੂ ਹੋ ਜਾਣਗੀਆਂ ਤਾਂ ਜੋ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਕਰਮਚਾਰੀਆਂ ਇਸ ਦਾ ਫ਼ਾਇਦਾ ਲੈ ਸਕਣ। ਦਿੱਲੀ ਮੈਟਰੋ ਨੇ ਦੱਸਿਆ ਕਿ ਸਵੇਰੇ 6:00 ਵਜੇ ਤੱਕ ਸਾਰੀਆਂ ਲਾਈਨਾਂ ’ਤੇ 30 ਮਿੰਟ ਦੇ ਅੰਤਰਾਲ ਨਾਲ ਮੈਟਰੋ ਰੇਲਗੱਡੀਆਂ ਚੱਲਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ