JALANDHAR WEATHER

ਆਪਣੇ ਚਾਚੇ ਅਕਾਲੀ ਉਮੀਦਵਾਰ ਲਈ ਭਤੀਜੇ ਨੇ ਗੁਰੂ ਹਰ ਸਹਾਏ ਵਿਖੇ ਡੋਰ ਟੂ ਡੋਰ ਮੰਗੀਆਂ ਵੋਟਾਂ

ਗੁਰੂ ਹਰ ਸਹਾਏ, 25 ਮਈ (ਹਰਚਰਨ ਸਿੰਘ ਸੰਧੂ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼ੑੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਭਤੀਜੇ ਹਰਪਿੰਦਰ ਸਿੰਘ ਮਾਨ ਨੇ ਗੁਰੂ ਹਰ ਸਹਾਏ ਦੇ ਬਜ਼ਾਰ ਅੰਦਰ ਦੁਕਾਨਦਾਰਾ ਤੋਂ ਡੋਰ ਟੂ ਡੋਰ ਜਾ ਕੇ ਅਕਾਲੀ ਦਲ ਲਈ ਵੋਟਾਂ ਮੰਗੀਆਂ, ਹਰਪਿੰਦਰ ਸਿੰਘ ਮਾਨ ਨੇ ਮੁਕਤਸਰ ਰੋਡ, ਕੁਟੀ ਮੋੜ,ਬੇਰ ਸਾਹਿਬ ਚੌਕ ਗੁਰੂ ਹਰ ਸਹਾਏ ਵਿਖੇ ਹਰ ਇਕ ਦੁਕਾਨ ਤੇ ਜਾ ਕੇ ਆਉਣ ਵਾਲੀ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਤੱਕੜੀ ਦੇ ਨਿਸ਼ਾਨ ਤੇ ਪਾਉਂਣ ਦੀ ਅਪੀਲ ਕੀਤੀ।ਇਸ ਮੌਕੇ ਤੇ ਗੁਰਦੁਆਰਾ ਵਿਸ਼ਵਕਰਮਾ ਦੀ ਨੇੜਲੀ ਮਾਰਕੀਟ ਨੇ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਵਿਖਾਉਂਦਿਆਂ ਲੱਡੂ ਵੰਡੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ