JALANDHAR WEATHER

ਅਗਰਵਾਲ ਸਭਾ ਸੰਗਰੂਰ ਦੇ ਬਦਰੀ ਜਿੰਦਲ ਪ੍ਰਧਾਨ ਅਤੇ ਅਸ਼ੋਕ ਗੋਇਲ ਬਣੇ ਉਪ ਪ੍ਰਧਾਨ

ਸੰਗਰੂਰ, 24 ਜੂਨ (ਧੀਰਜ ਪਸ਼ੋਰੀਆ )-ਅਗਰਵਾਲ ਸਭਾ ਸੰਗਰੂਰ ਦਾ ਇਜਲਾਸ ਕਾਰਜਕਾਲ ਪੂਰਾ ਕਰ ਰਹੇ ਪ੍ਰਧਾਨ ਐਡ ਪਵਨ ਗੁਪਤਾ ਅਤੇ ਸਭਾ ਦੇ ਸਰਪ੍ਰਸਤਾਂ ਦੀ ਦੇਖ ਰੇਖ ਵਿਚ ਹੋਇਆ । ਪ੍ਰਧਾਨ ਪਵਨ ਗੁਪਤਾ ਅਤੇ ਜਨਰਲ ਸੈਕਟਰੀ ਸ਼ੋਭਿਤ ਸਿੰਗਲਾ ਵਲੋਂ ਮੌਜੂਦਗੀ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਸਭਾ ਦੇ ਖਜਾਨਚੀ ਪੰਕਜ ਗੁਪਤਾ ਵਲੋਂ ਲੇਖਾ ਜੋਖਾ ਪੇਸ਼ ਕੀਤਾ ਗਿਆ ।ਸਰਪ੍ਰਸਤਾਂ ਵਲੋਂ ਕੇਵਲ ਕ੍ਰਿਸ਼ਨ ਲੌਂਗੋਵਾਲੀਆ ਨੇ ਸੰਬੋਧਨ ਕੀਤਾ । ਸਰਜੀਵਨ ਜਿੰਦਲ ਵਲੋਂ ਅਗਲੀ ਟਰਮ ਲਈ ਬਦਰੀ ਜਿੰਦਲ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ ਪਰ ਅਸ਼ੋਕ ਗੋਇਲ ਵੀ ਪ੍ਰਧਾਨਗੀ ਲਈ ਉਮੀਦਵਾਰ ਸਨ। ਸਰਪ੍ਰਸਤਾਂ ਦੇ ਨਾਲ ਨਾਲ ਸਰਜੀਵਨ ਜਿੰਦਲ , ਪਵਨ ਗੁਪਤਾ ,ਸੋਭਿਤ ਸਿੰਗਲਾ ਅਤੇ ਰਾਜੀਵ ਜਿੰਦਲ ਵਲੋਂ ਕੀਤੇ ਗਏ ਯਤਨਾਂ ਸਦਕਾ ਹੋਈ ਸਰਬਸੰਮਤੀ ਵਿਚ ਬਦਰੀ ਜਿੰਦਲ ਨੂੰ ਪ੍ਰਧਾਨ ਅਤੇ ਅਸ਼ੋਕ ਗੋਇਲ ਨੂੰ ਉਪ ਪ੍ਰਧਾਨ ਚੁਣਿਆ ਗਿਆ । ਬਦਰੀ ਜਿੰਦਲ ਅਤੇ ਅਸ਼ੋਕ ਗੋਇਲ ਨੇ ਸਭ ਦਾ ਧੰਨਵਾਦ ਕਰਦਿਆਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ