JALANDHAR WEATHER

ਜੀ.ਐਸ.ਟੀ. ਸੁਤੰਤਰ ਭਾਰਤ ਦੇ ਸਭ ਤੋਂ ਵੱਡੇ ਢਾਂਚਾਗਤ ਸੁਧਾਰਾਂ ਵਿਚੋਂ ਇਕ ਰਿਹਾ ਹੈ - ਆਰ.ਬੀ.ਆਈ. ਗਵਰਨਰ

ਮੁੰਬਈ,25 ਜੂਨ- ਬਾਂਬੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ 188ਵੀਂ ਏ.ਜੀ.ਐਮ. ਨੂੰ ਸੰਬੋਧਨ ਕਰਦੇ ਹੋਏ, ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਵਿਕਾਸ ਦੇ ਕਈ ਪਹਿਲੂ ਹਨ ਜੋ ਅਸੀਂ ਪ੍ਰਾਪਤ ਕੀਤੇ ਹਨ । ਜੀ.ਐਸ.ਟੀ. ਸੁਤੰਤਰ ਭਾਰਤ ਦੇ ਸਭ ਤੋਂ ਵੱਡੇ ਢਾਂਚਾਗਤ ਸੁਧਾਰਾਂ ਵਿਚੋਂ ਇਕ ਰਿਹਾ ਹੈ ।ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਵਿਚ, ਜੀ.ਐਸ.ਟੀ. ਕਈ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਸਥਿਰ ਹੋਇਆ ਹੈ। ਅੱਜ ਜੀ.ਐਸ.ਟੀ. ਤਹਿਤ ਪ੍ਰਤੀ ਮਹੀਨਾ 1.7 ਲੱਖ ਕਰੋੜ ਰੁਪਏ ਇਕੱਠਾ ਹੋ ਰਿਹਾ ਹੈ । ਕਾਰੋਬਾਰ ਬਹੁਤ ਜ਼ਿਆਦਾ ਸੁਵਿਧਾਜਨਕ ਹੋ ਗਿਆ ਹੈ , ਜਿਸ ਕਰਕੇ ਭਾਰਤ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ