JALANDHAR WEATHER

ਗੁਰੂ ਹਰ ਸਹਾਏ - ਪਿੰਡੀ ਕਲੱਸਟਰ 'ਚ ਨਾਮਜ਼ਦਗੀਆਂ ਦਾਖ਼ਲ ਕਰਨ ਮੌਕੇ ਗੱਡੀਆਂ ਦੀ ਕੀਤੀ ਗਈ ਭੰਨ ਤੋੜ

ਗੁਰੂ ਹਰ ਸਹਾਏ ( ਫ਼ਿਰੋਜ਼ਪੁਰ ) , 4 ਅਕਤੂਬਰ (ਹਰਚਰਨ ਸਿੰਘ ਸੰਧੂ) - ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਜਾਂ ਰਹੀਆਂ ਪੰਚਾਇਤੀ ਚੋਣਾਂ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਸਿਖ਼ਰਾਂ 'ਤੇ ਚੜ੍ਹਿਆ ਹੋਇਆ ਹੈ । ਉਧਰ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਪਿੰਡ ਪਿੰਡੀ ਦੇ ਸਰਕਾਰੀ ਹਾਈ ਸਕੂਲ ਦੇ ਬਾਹਰ ਨਾਮਜ਼ਦਗੀਆਂ ਦਾਖ਼ਲ ਕਰਨ ਆਏ ਦੋ ਧੜਿਆਂ ਵਿਚਾਲੇ ਹੋਈ ਲੜਾਈ ਨੇ ਖ਼ੂਨੀ ਰੂਪ ਧਾਰਨ ਕਰ ਲਿਆ ਤੇ ਜੰਮ ਕੇ ਡਾਂਗਾਂ,ਸੋਟੇ, ਇੱਟਾਂ ਰੋੜੇ ਚੱਲੇ। ਇਸ ਮੌਕੇ 'ਤੇ ਗੱਡੀਆਂ ਦੀ ਜੰਮ ਕੇ ਭੰਨ ਤੋੜ ਕੀਤੀ ਗਈ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ। ਨਾਮਜ਼ਦਗੀਆਂ ਦਾਖ਼ਲ ਕਰਨ ਲਈ ਸਰਕਾਰੀ ਹਾਈ ਸਕੂਲ ਪਿੰਡ ਪਿੰਡੀ ਵੀ ਨਾਮਜ਼ਦਗੀਆਂ ਭਰਨ ਦਾ ਕਲੱਸਟਰ ਬਣਾਇਆ ਸੀ। ਉਧਰ ਪਹਿਲਾਂ ਇਕ ਵਿਅਕਤੀ ਵਲੋਂ ਇਕ ਔਰਤ ਦੀ ਫਾਈਲ ਖੋਹ ਕੇ ਪਾੜੀ ਗਈ ਤੇ ਫਿਰ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ