JALANDHAR WEATHER

ਹਥਿਆਰਬੰਦ ਲੁਟੇਰਿਆਂ ਨੇ ਬੈਂਕ ਵਿਚ ਡਾਕਾ ਮਾਰ ਕੇ ਲੁੱਟੇ 20 ਹਜ਼ਾਰ ਰੁਪਏ

ਝਬਾਲ, 16 ਸਤੰਬਰ (ਸੁਖਦੇਵ ਸਿੰਘ)- ਝਬਾਲ ਅੰਮ੍ਰਿਤਸਰ ਰੋਡ ’ਤੇ ਸਥਿਤ ਅਸ਼ੀਰਵਾਦ ਗੋਲਡ ਲੋਨ ਦੀ ਬ੍ਰਾਂਚ ਵਿਚੋਂ ਦਿਨ ਦਿਹਾੜੇ ਛੇ ਹਥਿਆਰਬੰਦ ਲੁਟੇਰੇ 20 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਕਿ ਬੈਂਕ ਦਾ ਸਿਕਓਰਟੀ ਸਾਇਰਨ ਵੱਜਣ ਕਾਰਨ ਬ੍ਰਾਂਚ ਵਿਚ ਪਿਆ ਕਰੋੜਾਂ ਰੁਪਏ ਦਾ ਸੋਨਾ ਬਚ ਗਿਆ। ਬ੍ਰਾਂਚ ਦੇ ਮੈਨੇਜਰ ਵਿਦਿਆ ਅੰਸ਼ ਪਾਠਕ ਨੇ ਦੱਸਿਆਂ ਕਿ ਤਿੰਨ ਕੁ ਵਜੇ ਛੇ ਨਕਾਬਪੋਸ਼ ਲੁਟੇਰੇ ਬ੍ਰਾਂਚ ਅੰਦਰ ਦਾਖਲ ਹੋਏ ਅਤੇ ਬ੍ਰਾਂਚ ਵਿਚ ਤਾਇਨਾਤ ਸਫ਼ਾਈ ਸੇਵਕਾਂ ਅੰਮ੍ਰਿਤਪਾਲ ਕੌਰ ਵੱਲ ਪਿਸਤੋਲ ਤਾਣ ਕੇ ਉਸ ਨੂੰ ਕੈਬਿਨ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਲੁਟੇਰਿਆਂ ਨੇ ਕਾਊਂਟਰ ਅੰਦਰ ਦਾਖ਼ਲ ਹੋ ਕੇ ਪਹਿਲਾ ਸੀ.ਸੀ.ਟੀ.ਵੀ. ਕੈਮਰਿਆਂ ਵਾਲਾ ਡੱਬਾ ਤੋੜਿਆ ਤੇ ਬਾਅਦ ਵਿਚ ਦਰਾਜ ਵਿਚ ਰੱਖੇ 20 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ