
ਗੁਰੂ ਹਰਸਹਾਏ (ਫ਼ਿਰੋਜ਼ਪੁਰ) 17 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਦੇ ਮੇਨ ਬਾਜ਼ਾਰ ਵਿਖੇ ਸਥਿਤ ਰਮੇਸ਼ ਬਰਤਨ ਸਟੋਰ 'ਤੇ ਕੰਮ ਕਰਦੇ ਮੁਲਾਜ਼ਮ ਵਲੋਂ ਗੱਲੇ ਵਿਚ ਪਈ 75000 ਰੁਪਏ ਦੀ ਰਾਸ਼ੀ ਚੋਰੀ ਕਰ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਸੁਰਿੰਦਰ ਕੁਮਾਰ ਪੁੱਤਰ ਰਾਮੇਸ਼ ਪਾਲ ਨੇ ਦੱਸਿਆ ਕਿ ਕਰੀਬ ਸੱਤ ਮਹੀਨੇ ਪਹਿਲਾਂ ਇਕ ਮੁਲਾਜ਼ਮ ਉਸ ਨੇ ਅਪਣੀ ਦੁਕਾਨ ਨੇ ਕੰਮ ਕਰਨ ਦੇ ਲਈ ਰੱਖਿਆ ਸੀ ਅਤੇ ਰੋਜ਼ਾਨਾ ਉਹ ਸਵੇਰੇ ਮੇਰੇ ਘਰ ਤੋਂ ਦੁਕਾਨ ਦੀਆਂ ਚਾਬੀਆਂ ਲੈ ਕੇ ਦੁਕਾਨ ਖੋਲਦਾ ਆ ਰਿਹਾ ਸੀ। ਅੱਜ ਵੀ ਸਵੇਰੇ ਉਹ ਮੇਰੇ ਘਰ ਤੋਂ ਚਾਬੀ ਲੈ ਕੇ ਆਇਆ ਸੀ ਤੇ ਉਸ ਨੇ ਦੱਸਿਆ ਕਿ ਅੱਜ ਉਸ ਦੀ ਦੁਕਾਨ 'ਤੇ ਦੋ ਏਜਂਟ ਆਉਣੇ ਸਨ, ਜਿਸ ਕਰਕੇ ਉਸ ਨੇ ਦੁਕਾਨ ਦੇ ਗੱਲੇ ਵਿਚ 75 ਹਜ਼ਾਰ ਰੁਪਏ ਰੱਖੇ ਸਨ ਅਤੇ ਉਸਦੇ ਗੱਲੇ ਦੀਆਂ ਚਾਬੀਆਂ ਉਸ ਦੇ ਕੋਲ ਸਨ। ਉਸ ਨੇ ਦੱਸਿਆ ਕਿ ਜਦੋਂ 10:30 ਵਜੇ ਦੁਕਾਨ ਤੇ ਪੁੱਜਿਆ ਤਾਂ ਦੁਕਾਨ ਖੁੱਲੀ ਹੋਈ ਸੀ ਤੇ ਦੁਕਾਨ ਦਾ ਸ਼ਟਰ ਸੁੱਟਿਆ ਹੋਇਆ ਸੀ । ਦੁਕਾਨ ਦਾ ਮੁਲਾਜ਼ਮ ਦੁਕਾਨ 'ਤੇ ਮੌਜੂਦ ਨਹੀਂ ਸੀ। ਜਦ ਮੈਂ ਦੁਕਾਨ 'ਤੇ ਆਏ ਗ੍ਰਾਹਕ ਨੂੰ ਪੈਸੇ ਦੇਣ ਲਈ ਗੱਲਾ ਖੋਲਿ੍ਹਆ ਤਾਂ ਏਜੰਟਾਂ ਨੂੰ ਦੇਣ ਲਈ ਰੱਖੀ 75000 ਰੁਪਏ ਦੀ ਰਾਸ਼ੀ ਗਾਇਬ ਸੀ। ਇਸ ਸੰਬੰਧੀ ਉਸ ਨੇ ਥਾਣਾ ਗੁਰੂ ਹਰਸਹਾਏ ਪੁਲਿਸ ਨੂੰ ਲਿਖਿਤ ਦਰਖਾਸਤ ਦੇ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਚੋਰ ਵਿਅਕਤੀ ਨੂੰ ਫੜ ਕੇ ਉਸ ਦੇ ਪੈਸੇ ਉ ਸਨੂੰ ਵਾਪਸ ਦਵਾਏ ਜਾਣ।