ਦਿੱਲੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਵੱਖ-ਵੱਖ ਥਾਈਂ ਭਾਜਪਾ ਆਗੂਆਂ ਮਨਾਈ ਖੁਸ਼ੀ

ਭੁਲੱਥ/ਟਾਂਡਾ ਉੜਮੁੜ/ਸਰਦੂਲਗੜ੍ਹ/ਚੋਗਾਵਾਂ/ਅੰਮ੍ਰਿਤਸਰ, 8 ਫਰਵਰੀ (ਮੇਹਰ ਚੰਦ ਸਿੱਧੂ/ਗੁਰਵਿੰਦਰ ਸਿੰਘ ਕਲਸੀ, ਜੀ. ਐਮ. ਅਰੋੜਾ/ਭਗਵਾਨ ਸਿੰਘ ਸੈਣੀ)-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਇਤਿਹਾਸਕ ਜਿੱਤ ਹਾਸਲ ਕਰਨ ਦੀ ਖੁਸ਼ੀ ਵਿਚ ਅੱਜ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਬੀ.ਜੇ.ਪੀ. ਪੰਜਾਬ ਦੇ ਸੂਬਾ ਕਾਰਜਕਾਰੀ ਮੈਂਬਰ ਹਰਦਿਆਲ ਸਿੰਘ ਔਲਖ, ਸੁੱਚਾ ਸਿੰਘ ਦੋਧੀ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਹਰਦਿਆਲ ਸਿੰਘ ਔਲਖ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਉਤੇ ਮੋਹਰ ਲਗਾਈ। ਭਾਜਪਾ ਨੂੰ ਜਿਤਾ ਕੇ ਆਪਣਾ ਪੂਰਾ ਸਮਰਥਨ ਅਤੇ ਪਿਆਰ ਦਿੱਤਾ ਹੈ। ਇਸ ਮੌਕੇ ਸੁਭਾਸ਼ ਕੁਮਾਰ ਜਸਤਰਵਾਲ, ਜੱਜ, ਗੁਰਸ਼ਰਨ ਸਿੰਘ ਔਲਖ, ਜੁਗਰਾਜ ਸਿੰਘ, ਸੁੱਖਾ ਸਿੰਘ, ਹਰਜਿੰਦਰ ਸਿੰਘ, ਬਾਗਾ ਸਿੰਘ, ਹੈਪੀ ਸਿੰਘ, ਮਹਿਕਦੀਪ ਸਿੰਘ, ਗੁਰਜੀਤ ਸਿੰਘ ਤੇ ਮਨਿੰਦਰ ਸਿੰਘ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਮੌਕੇ ਟਾਂਡਾ ਵਿਖੇ ਭਾਜਪਾ ਆਗੂ ਜਵਾਹਰ ਖੁਰਾਣਾ ਸਾਬਕਾ ਚੇਅਰਮੈਨ ਦੀ ਅਗਵਾਈ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਇਸ ਮੌਕੇ ਉਨ੍ਹਾਂ ਨਾਲ ਸ਼ਾਲੂ ਜ਼ਹੁਰਾ, ਅਮਿਤ ਜੈਨ, ਸੰਦੀਪ ਖੰਨਾ, ਯੁਗਰਾਜ ਸਿੰਘ, ਹਰਭਜਨ ਸੈਣੀ, ਕੇਵਲ ਕ੍ਰਿਸ਼ਨ ਖੁਰਾਣਾ, ਅਜੇ ਕੁਮਾਰ, ਅਸ਼ਵਨੀ ਜੈਨ, ਕਮਲ ਜੈਨ, ਡਿੰਪਲ ਅਰੋੜਾ, ਨਵਦੀਪ ਕੁਮਾਰ, ਤਰਸੇਮ ਨਈਅਰ, ਵੀਨੂੰ ਪੰਡਿਤ, ਨਰਿੰਦਰ ਤੁਲੀ, ਕਾਲਾ ਅਰੋੜਾ, ਰਵੀ ਵੈਦ, ਰੇਸ਼ਮ ਮਸੀਹ ਅਤੇ ਹੋਰ ਹਾਜ਼ਿਰ ਸਨ।
ਇੰਝ ਹੀ ਭਾਜਪਾ ਮੰਡਲ ਸਰਦੂਲਗੜ੍ਹ ਦੇ ਪ੍ਰਧਾਨ ਗੋਮਾ ਰਾਮ ਕਰੰਡੀ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵੱਡਾ ਭਰੋਸਾ ਜਿਤਾਉਂਦੇ ਹੋਏ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਰਜ ਕਰਵਾਈ ਹੈ। ਇਸ ਦੌਰਾਨ ਲੱਡੂ ਵੰਡੇ ਗਏ ਤੇ ਮੰਡਲ ਪ੍ਰਧਾਨ ਗੋਮਾ ਰਾਮ ਕਰੰਡੀ ਤੋਂ ਇਲਾਵਾ ਜੈਪਾਲ ਮੰਡਲ ਪ੍ਰਧਾਨ, ਰਾਮ ਚੰਦਰ, ਜਸਵਿੰਦਰ ਸਿੰਘ ਸੰਘਾ, ਗੋਬਿੰਦ ਰਾਮ ਜੈਨ, ਮਦਨ ਲਾਲ, ਕ੍ਰਿਸ਼ਨ ਲਾਲ, ਅਮਰੀਕ ਸਿੰਘ, ਸਤਨਾਮ ਸਿੰਘ, ਨਵਲ ਜੈਨ, ਸਾਹਿਲ ਆਦਿ ਮੌਜੂਦ ਸਨ। ਇਸੇ ਤਰ੍ਹਾਂ ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਰਾਮਗੜ੍ਹ ਵਿਖੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਲੱਡੂ ਵੰਡੇ ਗਏ। ਇਸ ਦੌਰਾਨ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਮੌਜੂਦ ਸਨ।