ਨੋਇਡਾ ਟੈਕਨੀਸ਼ੀਅਨ ਮੌਤ ਮਾਮਲੇ ਵਿਚ 2 ਗ੍ਰਿਫ਼ਤਾਰ
ਨੋਇਡਾ (ਉੱਤਰ ਪ੍ਰਦੇਸ਼), 22 ਜਨਵਰੀ (ਏਐਨਆਈ): ਅਧਿਕਾਰੀਆਂ ਨੇ ਦੱਸਿਆ ਕਿ 27 ਸਾਲਾ ਟੈਕਨੀਸ਼ੀਅਨ ਯੁਵਰਾਜ ਮਹਿਤਾ ਦੀ ਮੌਤ ਦੇ ਸੰਬੰਧ ਵਿਚ ਨੋਇਡਾ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਕਾਰ ਸੈਕਟਰ-150 ਵਿਚ ਇਕ ਜਨਤਕ ਸੜਕ ਦੇ ਨੇੜੇ ਪਾਣੀ ਨਾਲ ਭਰੇ ਟੋਏ ਵਿਚ ਡਿਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਅੱਗੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਰਵੀ ਬਾਂਸਲ ਅਤੇ ਸਚਿਨ ਕਰਨਵਾਲ ਵਜੋਂ ਹੋਈ ਹੈ। ਪੀੜਤ ਪਰਿਵਾਰ ਵਲੋਂ ਘਟਨਾ ਬਾਰੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ, ਗ੍ਰੇਟਰ ਨੋਇਡਾ ਪੁਲਿਸ ਨੇ ਤੁਰੰਤ ਕਾਨੂੰਨ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰ ਲਈ ਹੈ।
ਪੁਲਿਸ ਨੇ ਮਾਮਲੇ ਦੇ ਸੰਬੰਧ ਵਿਚ ਲੋਟਸ ਗ੍ਰੀਨ ਕੰਪਨੀ ਅਤੇ ਬਿਲਡਰ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅੱਗੇ ਕਾਨੂੰਨੀ ਕਾਰਵਾਈ ਜਾਰੀ ਹੈ। ਡੀ.ਸੀ.ਪੀ. ਗ੍ਰੇਟਰ ਨੋਇਡਾ ਦੀ ਐਕਸ ਪੋਸਟ ਦੇ ਅਨੁਸਾਰ, "ਥਾਣਾ ਨਾਲੇਜ ਪਾਰਕ ਖੇਤਰ ਵਿਚ ਇੱਕ ਨਜਵਾਨ (ਐਸ/ਡਬਲਯੂ ਇੰਜੀਨੀਅਰ) ਨਾਲ ਸੰਬੰਧਿਤ ਇਕ ਘਟਨਾ ਸੰਬੰਧੀ ਸ਼ਿਕਾਇਤਕਰਤਾ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ, ਤੁਰੰਤ ਢੁਕਵੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ! ਇਸੇ ਲੜੀ ਵਿਚ ਲੋਟਸ ਗ੍ਰੀਨ ਕੰਪਨੀ ਅਤੇ ਬਿਲਡਰ ਦੇ 2 ਵਿਅਕਤੀਆਂ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।
;
;
;
;
;
;
;