JALANDHAR WEATHER

ਜੰਡਿਆਲਾ ਗੁਰੂ ’ਚ ਗੈਂਗਸਟਰ ਦਾ ਐਨਕਾਊਂਟਰ

ਜੰਡਿਆਲਾ ਗੁਰੂ, 22 ਜਨਵਰੀ (ਹਰਜਿੰਦਰ ਸਿੰਘ ਕਲੇਰ)- ਪੁਲਿਸ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਤਿੰਮੋਵਾਲ ਨੇੜੇ ਨਹਿਰ ਵਾਲੇ ਸੂਏ ’ਤੇ ਪਿਛਲੇ ਇਕ ਸਾਲ ਤੋਂ ਭਗੌੜੇ ਚੱਲ ਰਹੇ ਗੈਂਗਸਟਰ ਦੇ ਐਨਕਾਊਂਟ ਦੀ ਜਾਣਕਾਰੀ ਮਿਲੀ ਹੈ।
ਥਾਣਾ ਖਲਚੀਆਂ ਦੇ ਐਸ. ਐਚ. ਓ. ਮੁਖਤਾਰ ਸਿੰਘ ਤੇ ਪੁਲਿਸ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲਣ ’ਤੇ ਜਦੋਂ ਇਸ ਨਾਮੀ ਗੈਂਗਸਟਰ ਦਾ ਪਿੱਛਾ ਕੀਤਾ ਗਿਆ ਤਾਂ ਗੈਂਗਸਟਰ ਵਲੋਂ ਪੁਲਿਸ ਅਧਿਕਾਰੀਆਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦੀ ਜਵਾਬੀ ਫਾਇਰਿੰਗ ਜਸਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਫੱਟੜ ਹੋਏ ਜਸਪਾਲ ਸਿੰਘ ਨੂੰ ਨੇੜਲੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੈਂਗਸਟਰ ਜਸਪਾਲ ਸਿੰਘ ਵਲੋਂ ਪਿਛਲੇ ਸਾਲ ਕਤਲ ਕੀਤਾ ਗਿਆ ਸੀ ਤੇ ਫਿਲਹਾਲ ਉਹ ਭਗੌੜਾ ਚੱਲ ਰਿਹਾ ਸੀ। ਜ਼ਖਮੀ ਗੈਂਗਸਟਰ ਕੋਲੋਂ ਇਕ ਚਾਈਨਾ ਮੇਡ ਪਿਸਤੌਲ ਵੀ ਬਰਾਮਦ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ