ਚੋਣ ਅਧਿਕਾਰੀ ਪੰਜਾਬ ਵਲੋਂ ਬੀ. ਐਲ. ਓ. ਨੂੰ ਰਾਸ਼ਟਰੀ ਵੋਟਰ ਦਿਵਸ 23 ਨੂੰ ਮਨਾਉਣ ਦੇ ਨਿਰਦੇਸ਼
ਸਠਿਆਲਾ, (ਅੰਮ੍ਰਿਤਸਰ), 22 ਜਨਵਰੀ (ਜਗੀਰ ਸਿੰਘ ਸਫਰੀ)- ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਨਿਰਦੇਸ਼ਾਂ ’ਤੇ 25 ਜਨਵਰੀ ਦੀ ਥਾਂ 23 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ। ਇਸ ਬਾਰੇ ਸੁਪਰਵਾਈਜਰ ਰੁਪਿੰਦਰ ਸਿੰਘ ਔਲਖ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਬਣੇ ਬੂਥਾਂ ’ਤੇ ਬੀ .ਐਲ .ਓ ਰਾਸ਼ਟਰੀ ਵੋਟਰ 23 ਜਨਵਰੀ 11 ਵਜੇ ਸਮੂਹ ਭਾਗੀਦਾਰਾਂ ਨੂੰ ਵੋਟਰ ਪ੍ਣ ਰਾਹੀ ਵੋਟ ਪ੍ਣ ਦਿਵਾਉਣਗੇ । ਉਨ੍ਹਾਂ ਨੇ ਦੱਸਿਆ ਹੈ ਕਿ 25 ਜਨਵਰੀ ਨਾਨ ਵਰਕਿੰਗ ਹੋਣ ਕਰਕੇ ਰਾਸ਼ਟਰੀ ਵੋਟਰ ਦਿਵਸ ਨਹੀਂ ਮਨਾਇਆ ਜਾਵੇਗਾ।
;
;
;
;
;
;
;