JALANDHAR WEATHER

ਮਹਿਲਾ ਦੋਸਤ ਦੇ ਘਰ ਗਏ ਵਿਅਕਤੀ ਦੇ ਮਾਰੀ ਗੋਲੀ

ਮਾਛੀਵਾੜਾ ਸਾਹਿਬ, 22 ਜਨਵਰੀ (ਮਨੋਜ ਕੁਮਾਰ)-ਪੇਸ਼ੇ ਵਜੋਂ ਰਾਜ ਮਿਸਤਰੀ ਬਿਕਰਮਜੀਤ ਸਿੰਘ ਜੋ ਕਿ ਪਿੰਡ ਬਾਲਿਓਂ ਦਾ ਵਸਨੀਕ ਹੈ, ਨੂੰ ਬੁੱਧਵਾਰ ਦੀ ਦੁਪਹਿਰ ਇਕ ਵਿਅਕਤੀ ਨੇ ਉਸ ਸਮੇਂ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਦੋਂ ਉਹ ਆਪਣੀ ਮਹਿਲਾ ਦੋਸਤ ਦੇ ਬੁਲਾਉਣ ’ਤੇ ਉਸਦੇ ਘਰ ਗਿਆ ਸੀ। ਫਿਲਹਾਲ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ, ਜਿਸਦੀ ਮਹਿਲਾ ਦੋਸਤ ਮਾਛੀਵਾੜਾ ਦੀ ਕਲਗੀਧਰ ਐਨਕਲੇਵ ਦੀ ਰਹਿਣ ਵਾਲੀ ਹੈ ਤੇ ਉਸਦਾ ਅਕਸਰ ਉਸਦੇ ਘਰ ਆਉਣਾ ਜਾਣਾ ਵੀ ਹੈ। ਘਟਨਾ ਵਾਲੇ ਦਿਨ ਉਸਦੀ ਮਹਿਲਾ ਦੋਸਤ ਨੇ ਬਿਕਰਮਜੀਤ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਹਰਜਿੰਦਰ ਸਿੰਘ ਨਾਂ ਦਾ ਵਿਅਕਤੀ ਬਿਨਾਂ ਵਜਾ ਉਸਨੂੰ ਗਾਲੀ-ਗਲੋਚ ਕਰ ਰਿਹਾ ਹੈ, ਜਿਵੇਂ ਹੀਬਿਕਰਮਜੀਤ ਆਪਣੀ ਮਹਿਲਾ ਦੋਸਤ ਦੇ ਘਰ ਗਿਆ ਤਾਂ ਉੱਥੇ ਮੌਜੂਦ ਹਰਜਿੰਦਰ ਨੇ ਉਸ ਉੱਪਰ ਫਾਇਰ ਕਰ ਦਿੱਤਾ ਤੇ ਗੋਲੀ ਉਸਦੇ ਪੱਟ ’ਚੋਂ ਆਰ-ਪਾਰ ਹੋ ਗਈ। ਫੌਰੀ ਤੌਰ ’ਤੇ ਜ਼ਖਮੀ ਹਾਲਤ ’ਚ ਬਿਕਰਮਜੀਤ ਸਿੰਘ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਆਰਮਜ਼ ਐਕਟ ਦੀ ਬੀ ਐਨ ਐਸ ਧਾਰਾ 109, 25 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਗੋਲੀ ਚਲਾਉਣ ਵਾਲੇ ਹਰਜਿੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ