JALANDHAR WEATHER

ਜੰਮੂ ਕਸ਼ਮੀਰ : ਫੌਜ ਦੀ ਗੱਡੀ ਖੱਡ ’ਚ ਡਿਗਣ ਨਾਲ 10 ਜਵਾਨਾਂ ਦੀ ਮੌਤ, 11 ਜ਼ਖਮੀ

ਜੰਮੂ ਕਸ਼ਮੀਰ , 22 ਜਨਵਰੀ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਫੌਜ ਦੀ ਗੱਡੀ 200 ਫੁੱਟ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ 10 ਜਵਾਨਾਂ ਦੀ ਮੌਤ, ਤੇ 11 ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ। ਇਕ ਫੌਜ ਅਧਿਕਾਰੀ ਨੇ ਦੱਸਿਆ ਕਿ ਗੱਡੀ ’ਚ 17 ਜਵਾਨ ਸਵਾਰ ਸਨ, ਜਿਨ੍ਹਾਂ ’ਚੋਂ 11 ਜ਼ਖਮੀ ਹੋ ਗਏ। ਤਿੰਨ ਗੰਭੀਰ ਜ਼ਖਮੀਆਂ ਨੂੰ ਊਧਮਪੁਰ ਮਿਲਟਰੀ ਹਸਪਤਾਲ ਲਿਜਾਇਆ ਗਿਆ।

ਅਧਿਕਾਰੀ ਦੇ ਅਨੁਸਾਰ, ਇਹ ਹਾਦਸਾ ਭਦਰਵਾਹ-ਚੰਬਾ ਅੰਤਰਰਾਜੀ ਸੜਕ 'ਤੇ ਖੰਨੀ ਟੌਪ 'ਤੇ ਵਾਪਰਿਆ। ਫੌਜੀ ਇਕ ਉੱਚੇ ਇਲਾਕੇ ’ਚ ਇਕ ਚੌਕੀ ਵੱਲ ਜਾ ਰਹੇ ਸਨ ਕਿ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ