JALANDHAR WEATHER

ਫਿੱਟ ਇੰਡੀਆ ਤੇ ਵੋਟਰ ਦਿਵਸ ਮੌਕੇ ਅਟਾਰੀ ਸਰਹੱਦ ’ਤੇ ਪੁੱਜਣਗੇ ਰਾਣੀ ਮੁਖਰਜੀ ਤੇ ਵਿਵੇਕ ਦਹੀਆ

ਅਟਾਰੀ ਸਰਹੱਦ, 22 ਜਨਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਗਣਤੰਤਰ ਦਿਵਸ ਦੇ ਜਸ਼ਨਾਂ ਦੇ ਵਜੋਂ 25 ਜਨਵਰੀ ਨੂੰ ਅਟਾਰੀ ਸਰਹੱਦ 'ਤੇ ਬੀਐਸਐਫ ਕਰਮਚਾਰੀਆਂ ਨਾਲ ਫਿੱਟ ਇੰਡੀਆ ਐਤਵਾਰ ਸਾਈਕਲ ਤੇ ਇਕ ਵਿਸ਼ੇਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਪਹਿਲੀ ਵਾਰ ਵੋਟਰਾਂ ਨਾਲ ਵੋਟਰ ਦਿਵਸ ਵੀ ਮਨਾਇਆ ਜਾਵੇਗਾ । ਭਾਰਤ ਦੀ ਅਟਾਰੀ ਸਰਹੱਦ ’ਤੇ ਇਸ ਪ੍ਰੋਗਰਾਮ ’ਚ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਕਡਸੇ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ, ਅਦਾਕਾਰਾ ਰਾਣੀ ਮੁਖਰਜੀ ਅਤੇ ਬੀਐਸਐਫ ਦੀਆਂ ਮਹਿਲਾ ਕਰਮਚਾਰੀ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਚਲਾਉਣਗੀਆਂ। ਇਸ ਪ੍ਰੋਗਰਾਮ ’ਚ ਫਿਲਮ ਅਦਾਕਾਰ ਵਿਵੇਕ ਦਹੀਆ ਅਤੇ ਰਾਗਿਨੀ ਦਿਵੇਦੀ ਵੀ ਮੌਜੂਦ ਰਹਿਣਗੇ, ਜੋ ਬੀਐਸਐਫ ਜਵਾਨਾਂ ਨਾਲ ਸਾਈਕਲ ਚਲਾਉਣਗੀਆਂ ਤੇ ਅਟਾਰੀ ਸਰਹੱਦ ਤੇ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚਣ ਵਾਲੇ ਹਜ਼ਾਰਾਂ ਦਰਸ਼ਕਾਂ ਦਾ ਭਾਰਤੀ ਫਿਲਮੀ ਸਿਤਾਰੇ ਭਰਪੂਰ ਮਨੋਰੰਜਨ ਕਰਨਗੇ, ਜਿਸ ਦਾ ਭਾਰਤ ਦੇ ਸੈਲਾਨੀਆਂ ਨੂੰ ਬੀਐਸਐਫ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ