ਗਣਤੰਤਰ ਦਿਵਸ ਲਈ ਪੰਜਾਬ ਦੀ ਝਾਕੀ ਮਨੁੱਖੀ ਏਕਤਾ ਦੇ ਅਧਿਆਤਮਕ ਨੂਰ ਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ
ਚੰਡੀਗੜ੍ਹ, 22 ਜਨਵਰੀ: ਗਣਤੰਤਰ ਦਿਵਸ ਪਰੇਡ- 2026 ਲਈ ਪੰਜਾਬ ਸਰਕਾਰ ਦੁਆਰਾ ਤਿਆਰ ਕੀਤੀ ਗਈ ਝਾਕੀ ਮਨੁੱਖੀ ਏਕਤਾ, ਦਇਆ-ਭਾਵਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਦੇ ਉੱਚਤਮ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਅਧਿਆਤਮਕਤਾ ਅਤੇ ਕੁਰਬਾਨੀ ਦੀ ਨਿਰਸਵਾਰਥ ਭਾਵਨਾ ਦਾ ਵਿਲੱਖਣ ਪ੍ਰਤੀਕ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਝਾਕੀ ਦੇ ਦੋ ਹਿੱਸੇ ਹਨ- ਟਰੈਕਟਰ ਅਤੇ ਟ੍ਰੇਲਰ। ਝਾਕੀ ਦੇ ਟਰੈਕਟਰ ਹਿੱਸੇ Óਚ ਹੱਥ ਦਾ ਨਿਸ਼ਾਨ ਬਣਿਆ ਹੋਇਆ ਹੈ, ਜੋ ਮਨੁੱਖਤਾਵਾਦੀ ਅਤੇ ਦਇਆ-ਭਾਵਨਾ ਵਾਲੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਿਆਂ ਅਧਿਆਤਮਿਕਤਾ ਦਾ ਚਾਨਣ ਬਿਖੇਰਦਾ ਹੈ। ਇਸਦੇ ਨਾਲ ਹੀ ਇਸਦੇ ਮੂਹਰਲੇ ਹਿੱਸੇ Óਚ 'ਏਕ ਓਂਕਾਰ' (ਪਰਮਾਤਮਾ ਇਕ ਹੈ) ਦਾ ਨਿਸ਼ਾਨ, ਜਿਸਨੂੰ ਘੁੰਮਦੇ ਹੋਏ ਦਿਖਾਇਆ ਗਿਆ ਹੈ ਅਤੇ ਕੱਪੜੇ ਦਾ ਇਕ ਟੁਕੜਾ ਜਿਸ 'ਤੇ 'ਹਿੰਦ ਦੀ ਚਾਦਰ' ਦੀ ਉਕਰੀ ਹੋਈ ਲਿਖਤ ਹੈ, ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ।
ਟ੍ਰੇਲਰ ਵਾਲੇ ਹਿੱਸੇ Óਚ ਰਾਗੀ ਸਿੰਘਾਂ ਦੁਆਰਾ "ਸ਼ਬਦ ਕੀਰਤਨ" ਕੀਤਾ ਜਾ ਰਿਹਾ ਹੈ, ਜਿਸਦੇ ਪਿੱਛਲੇ ਹਿੱਸੇ Óਚ "ਖੰਡਾ ਸਾਹਿਬ" ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ ਦੁਆਲੇ ਨੂੰ ਇਕ ਅਲੌਕਿਕ ਤੇ ਅਧਿਆਤਮਕ ਰੰਗਤ Óਚ ਰੰਗਦਾ ਹੈ। ਇਹ ਅਸਥਾਨ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ ਅਤੇ ਇਸ ਚੌਕ 'ਤੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ।
ਟ੍ਰੇਲਰ ਵਾਲੇ ਹਿੱਸੇ ਦੇ ਕਿਨਾਰੇ 'ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਸੁਸ਼ੋਭਿਤ ਹੈ, ਜਿਸ ਅਸਥਾਨ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
ਸਾਈਡ ਪੈਨਲ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖਾਂ ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਜ਼ਿੰਦਾ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ, ਭਾਈ ਸਤੀ ਦਾਸ ਜੀ, ਜਿਨ੍ਹਾਂ ਨੂੰ ਉੱਨ Óਚ ਲਪੇਟ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਉਬਲਦੀ ਦੇਗ Óਚ ਪਾ ਕੇ ਸ਼ਹੀਦ ਕੀਤਾ ਗਿਆ ਸੀ, ਦੀ ਸ਼ਹਾਦਤ ਨੂੰ ਦਰਸਾਉਂਦੇ ਹਨ।
;
;
;
;
;
;
;
;