ਸਿੰਘ ਸਾਹਿਬ ਜਥੇ. ਟੇਕ ਸਿੰਘ ਧਨੌਲਾ ਪਿੰਡ ਠੀਕਰੀਵਾਲਾ ਪਹੁੰਚੇ, ਪਿੰਡ ਵਾਸੀਆਂ ਨਾਲ ਕੀਤੀ ਗੱਲਬਾਤ
ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)- ਇਤਿਹਾਸਕ ਪਿੰਡ ਠੀਕਰੀਵਾਲਾ ( ਬਰਨਾਲਾ) ਵਿਖੇ ਬੀਤੇ ਦਿਨ 19 ਜਨਵਰੀ ਨੂੰ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ’ਚ ਪੁਲਿਸ ਵਲੋਂ ਅਜੇ ਤੱਕ ਵੀ ਮੁੱਖ ਦੋਸ਼ੀਆਂ ਨੂੰ ਨਾ ਫੜੇ ਜਾਣ ’ਤੇ ਪਿੰਡ ਵਾਸੀਆਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਅੱਜ ਇਸ ਮਾਮਲੇ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਟੇਕ ਸਿੰਘ ਧਨੌਲਾ ਨੇ ਪਿੰਡ ਠੀਕਰੀਵਾਲਾ ਪਹੁੰਚ ਕੇ ਇਸ ਦੁਖਦਾਈ ਘਟਨਾ ’ਤੇ ਦੁਖ ਪ੍ਰਗਟ ਕਰਦਿਆਂ ਗੁਰਦੁਆਰਾ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਆਗੂਆਂ ਨੇ ਪੁਲਿਸ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸਮੇਂ ਅੰਦਰ ਮੁੱਖ ਦੋਸ਼ੀ ਨਾ ਫੜੇ ਤਾਂ ਸ਼ੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
;
;
;
;
;
;
;