ਜੰਮੂ-ਕਸ਼ਮੀਰ ਹਾਦਸਾ : ਪੰਜਾਬ ਦਾ ਫੌਜੀ ਜੋਬਨਜੀਤ ਸਿੰਘ ਹੋਇਆ ਸ਼ਹੀਦ
ਨੂਰਪੁਰ ਬੇਦੀ ( ਰੂਪਨਗਰ), 22 ਜਨਵਰੀ ( ਹਰਦੀਪ ਸਿੰਘ ਢੀਂਡਸਾ )- ਜੰਮੂ-ਕਸ਼ਮੀਰ ਵਿਚ ਫੌਜ ਦੀ ਗੱਡੀ ਡੂੰਘੀ ਖੱਡ 'ਚ ਡਿਗਣ ਨਾਲ ਜਿਨ੍ਹਾਂ 10 ਜਵਾਨਾਂ ਦੀ ਮੌਤ ਹੋਈ, ਉਨ੍ਹਾਂ ਵਿਚ ਇਕ ਜਵਾਨ ਪੰਜਾਬ ਦਾ ਰਹਿਣ ਵਾਲਾ ਸੀ। ਇਸ ਦਰਦਨਾਕ ਹਾਦਸੇ 'ਚ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚਨੌਲੀ ਦਾ ਨੌਜਵਾਨ ਜੋਬਨਜੀਤ ਸਿੰਘ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਜੋਬਨਜੀਤ ਸਿੰਘ ਦਾ 1 ਮਾਰਚ ਨੂੰ ਵਿਆਹ ਸੀ, ਪਰ ਉਸਦੀ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਸੀ।
;
;
;
;
;
;
;
;