JALANDHAR WEATHER

ਕਿਸਾਨ ਆਗੂ ਢੱਟ, ਗਿੱਲ ਸੁਧਾਰ ਤੇ ਤੁਗਲ ਨਜ਼ਰਬੰਦ

ਮੁੱਲਾਂਪੁਰ ਦਾਖਾ (ਲੁਧਿਆਣਾ), 5 ਮਈ (ਨਿਰਮਲ ਸਿੰਘ ਧਾਲੀਵਾਲ)- ਕਿਸਾਨ-ਮਜ਼ਦੂਰ ਮੋਰਚਾ ਪੰਜਾਬ (ਭਾਰਤ) ਦੇ ਸੱਦੇ ’ਤੇ ਕੱਲ੍ਹ 6 ਮਈ ਸ਼ੰਭੂ ਥਾਣੇ ਦੇ ਘਿਰਾਓ ਨੂੰ ਲੈ ਕੇ ਕਿਸਾਨ-ਮਜਦੂਰਾਂ ਨੂੰ ਤਿਤਰ-ਬਿਤਰ ਕਰਨ ਲਈ ਲੁਧਿਆਣਾ ਦਿਹਾਤੀ ਪੁਲਿਸ ਨੇ ਧਰਨੇ ਤੋਂ ਇਕ ਦਿਨ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ। ਬੀ.ਕੇ.ਯੂ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ ਨੂੰ ਮਾਡਲ ਥਾਣਾ ਦਾਖਾ ਪੁਲਿਸ ਨੇ ਪਿੰਡ ਢੱਟ ਵਿਖੇ ਨਜ਼ਰਬੰਦ ਕੀਤਾ ਹੋਇਆ ਹੈ, ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਸਿੰਘ ਤਿੰਦੀ ਵੀ ਸੁਧਾਰ ਪੁਲਿਸ ਵਲੋਂ ਗਿੱਲ ਫਾਰਮ ਸੁਧਾਰ ਵਿਖੇ ਨਜ਼ਰਬੰਦ ਰੱਖਿਆ ਗਿਆ। ਥਾਣਾ ਸੁਧਾਰ ਦੀ ਪੁਲਿਸ ਵਲੋਂ ਬਲਾਕ ਪ੍ਰਧਾਨ ਗੁਰਮੁਖ ਨੂੰ ਵੀ ਘਰ ਅੰਦਰ ਨਜ਼ਰਬੰਦ ਕਰਨ ਦੀ ਜਾਣਕਾਰੀ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ