ਸਾਡੇ ਕੋਲ ਨਹੀਂ ਹੈ ਵਾਧੂ ਪਾਣੀ- ਮੁੱਖ ਮੰਤਰੀ ਪੰਜਾਬ

ਧਰਮਸ਼ਾਲਾ, (ਹਿਮਾਚਲ ਪ੍ਰਦੇਸ਼), 5 ਮਈ- ਹਰਿਆਣਾ ਨਾਲ ਪਾਣੀ ਦੀ ਵੰਡ ਦੇ ਵਿਵਾਦ ’ਤੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਅੰਕੜੇ ਪੰਜਾਬ ਦੇ ਹੱਕ ਵਿਚ ਹਨ। ਹਰਿਆਣਾ ਆਪਣੇ ਹਿੱਸੇ ਤੋਂ ਵੱਧ ਪਾਣੀ ਮੰਗ ਰਿਹਾ ਹੈ। ਉਹ (ਹਰਿਆਣਾ) ਇਕੋ ਇਕ ਤਰਕ ਦੇ ਰਹੇ ਹਨ ਕਿ ਪਹਿਲਾਂ ਵੀ ਉਨ੍ਹਾਂ ਨੂੰ ਪਾਣੀ ਆਪਣੇ ਹਿੱਸੇ ਤੋਂ ਵੱਧ ਮਿਲਦਾ ਰਿਹਾ ਸੀ। ਅਸੀਂ ਰਾਜ ਵਿਚ ਆਪਣੇ ਨਹਿਰੀ ਸਿਸਟਮ ਨੂੰ ਬਿਹਤਰ ਬਣਾਇਆ ਹੈ। ਸਾਡੇ ਕੋਲ ਵਾਧੂ ਪਾਣੀ ਨਹੀਂ ਹੈ।