ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਅੱਜ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਨਾਲ ਕਰਨਗੇ ਮੁਲਾਕਾਤ
ਜਲੰਧਰ, 5 ਮਈ- ਰੂਸ-ਯੂਕਰੇਨ ਯੁੱਧ ਦੌਰਾਨ ਰੂਸੀ ਫੌਜ ਵਿਚ ਭਰਤੀ ਹੋਏ ਜਾਂ ਲਾਪਤਾ ਹੋਏ ਭਾਰਤੀ ਨਾਗਰਿਕਾਂ ਦੇ 14 ਪਰਿਵਾਰਕ ਮੈਂਬਰ ਅੱਜ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਨੂੰ ਮਿਲਣਗੇ। ਇਹ ਮੀਟਿੰਗ ਵਿਦੇਸ਼ ਮੰਤਰਾਲੇ ਵਿਖੇ ਦੁਪਹਿਰ 3 ਵਜੇ ਹੋਵੇਗੀ ਅਤੇ ਪਰਿਵਾਰਕ ਮੈਂਬਰ ਦੁਪਹਿਰ 2 ਵਜੇ ਦਿੱਲੀ ਦੇ ਇੰਡੀਆ ਗੇਟ ’ਤੇ ਇਕੱਠੇ ਹੋਣਗੇ।