ਕੱਲ੍ਹ 2 ਥਾਵਾਂ 'ਤੇ ਚੰਡੀਗੜ੍ਹ 'ਚ ਹੋਵੇਗੀ ਮੌਕ ਡਰਿੱਲ
ਚੰਡੀਗੜ੍ਹ, 6 ਮਈ (ਸੰਦੀਪ ਮਾਹਨਾ)-ਕੱਲ੍ਹ 2 ਥਾਵਾਂ ਉਤੇ ਚੰਡੀਗੜ੍ਹ ਵਿਚ ਮੌਕ ਡਰਿੱਲ ਹੋਵੇਗੀ। ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ। RWA MWA ਨਾਲ ਬੈਠਕ ਹੋਈ ਤੇ 7.30 ਤੋਂ 7.40 ਤੱਕ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਸ਼ਹਿਰਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ। ਮਾਲ ਵਾਲਿਆਂ ਨੂੰ ਵੀ ਲਾਈਟਾਂ ਬੰਦ ਰੱਖਣ ਨੂੰ ਕਿਹਾ। 10 ਮਿੰਟ ਲਈ ਬਲੈਕ ਆਊਟ ਹੋਵੇਗਾ। ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਰਾਸ਼ਨ ਸਮੱਗਰੀ ਜਾਂ ਪੈਟਰੋਲ ਡੀਜ਼ਲ ਇਕੱਠਾ ਕਰਨ ਦੀ ਕੋਈ ਲੋੜ ਨਹੀਂ। ਲੋਕਾਂ ਤੋਂ ਸਹਿਯੋਗ ਦੀ ਉਮੀਦ ਜਤਾਈ ਗਈ ਤੇ ਮੀਡੀਆ ਅਦਾਰਿਆਂ ਨੂੰ ਸਹਿਯੋਗ ਦੇਣ ਲਈ ਕਿਹਾ।