JALANDHAR WEATHER

ਐਤੀਆਣਾ ਦੇ ਡੀ.ਐਸ.ਸੀ. ਜਵਾਨ ਦਾ ਸ੍ਰੀਨਗਰ 'ਚ ਡਿਊਟੀ ਦੌਰਾਨ ਦਿਹਾਂਤ

ਜਗਰਾਉਂ/ਲੁਧਿਆਣਾ, 6 ਮਈ (ਕੁਲਦੀਪ ਸਿੰਘ ਲੋਹਟ)-ਜਗਰਾਉਂ ਨੇੜਲੇ ਪਿੰਡ ਐਤੀਆਣਾ ਦੇ ਸਾਬਕਾ ਸੂਬੇਦਾਰ ਹਰਵਿੰਦਰ ਸਿੰਘ (51) ਪੁੱਤਰ ਮੇਜਰ ਸਿੰਘ ਦਾ ਡਿਊਟੀ ਦੌਰਾਨ ਦਿਹਾਂਤ ਹੋ ਗਿਆ। ਹਰਵਿੰਦਰ ਨੂੰ ਲੰਘੇ ਦਿਨੀਂ ਕਰੰਟ ਲੱਗ ਗਿਆ ਸੀ ਤੇ ਉਹ ਸ੍ਰੀਨਗਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਹਰਵਿੰਦਰ ਸਿੰਘ ਫ਼ੌਜ ਵਿਚੋਂ ਸੇਵਾ-ਮੁਕਤ ਹੋਣ ਤੋਂ ਬਾਅਦ ਡਿਫੈਂਸ ਸਕਿਓਰਿਟੀ ਕੋਰ ਵਿਚ ਮੁੜ ਭਰਤੀ ਹੋ ਗਿਆ ਸੀ। ਡੀ.ਐਸ.ਸੀ. ਦੇ ਜਵਾਨ ਦੇਸ਼ ਦੀਆਂ ਸੈਨਾਵਾਂ ਦੇ ਸਟੇਸ਼ਨਾਂ 'ਤੇ ਸ੍ਰੀਨਗਰ ਵਿਚ ਸੇਵਾਵਾਂ ਨਿਭਾਅ ਰਿਹਾ ਸੀ। ਹਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਪਿਤਾ ਮੇਜਰ ਸਿੰਘ ਤੋਂ ਇਲਾਵਾ ਪਤਨੀ ਬਲਜਿੰਦਰ ਕੌਰ ਅਤੇ ਦੋ ਧੀਆਂ ਛੱਡ ਗਿਆ ਹੈ। ਸਾਬਕਾ ਸਰਪੰਚ ਲਖਵੀਰ ਸਿੰਘ ਅਨੁਸਾਰ ਮ੍ਰਿਤਕ ਹਰਵਿੰਦਰ ਸਿੰਘ ਦੀ ਦੇਹ ਪਿੰਡ ਐਤੀਆਣਾ ਆਉਣ ਉਤੇ ਬੁੱਧਵਾਰ ਨੂੰ ਸਸਕਾਰ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ