JALANDHAR WEATHER

ਡੇਰਾ ਭਾਈ ਗੁਰਦਾਸ ਦੇ ਗੱਦੀਨਸ਼ੀਨ ਮਹੰਤ ਅੰਮ੍ਰਿਤ ਮੁਨੀ ਦਾ ਦਿਹਾਂਤ

ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸ਼ੀਨ ਮਹੰਤ 108 ਸ੍ਰੀ ਅੰਮ੍ਰਿਤ ਮੁਨੀ (42) ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਦਿਨਾਂ ਤੋਂ ਪੇਟ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕੁਝ ਦਿਨ ਹਸਪਤਾਲ ’ਚ ਦਾਖਲ ਰਹਿਣ ਉਪਰੰਤ ਡਾਕਟਰਾਂ ਵਲੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਅੱਜ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਦਾਸੀਨ ਸੰਪਰਦਾਇਕ ਨਾਲ ਸਬੰਧ ਰੱਖਦੇ ਮਹੰਤ ਮੁਨੀ ਪੰਚਾਇਤੀ ਵੱਡਾ ਅਖਾੜਾ ਦੇ ਸੰਤ ਸਨ। ਉਨ੍ਹਾਂ ਦਾ ਸਸਕਾਰ 7 ਮਈ ਨੂੰ ਡੇਰੇ ਵਿਖੇ ਹੀ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ