ਪਾਕਿਸਤਾਨ ਨੇ ਕਸ਼ਮੀਰ ਦੇ ਚਾਰ ਇਲਾਕਿਆਂ ’ਚ ਕੀਤੀ ਗੋਲੀਬਾਰੀ

ਸ੍ਰੀਨਗਰ, 8 ਮਈ- ਪਾਕਿਸਤਾਨ ਨੇ ਭਾਰਤੀ ਹਮਲੇ ਤੋਂ ਬਾਅਦ ਲਗਾਤਾਰ ਦੂਜੀ ਰਾਤ ਜੰਮੂ-ਕਸ਼ਮੀਰ ਦੇ ਚਾਰ ਇਲਾਕਿਆਂ ਵਿਚ ਗੋਲੀਬਾਰੀ ਕੀਤੀ। ਇਸ ਵਿਚ ਕੁਪਵਾੜਾ, ਬਾਰਾਮੂਲਾ, ਉੜੀ ਅਤੇ ਅਖਨੂਰ ਸ਼ਾਮਿਲ ਹਨ। ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।