JALANDHAR WEATHER

ਅੰਮ੍ਰਿਤਸਰ 'ਚ ਸਵੇਰੇ ਬਿਜਲੀ ਸਪਲਾਈ ਹੋਈ ਬਹਾਲ

ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ)-ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਬੀਤੀ ਰਾਤ ਕਰੀਬ ਸਾਡੇ 9 ਵਜੇ ਬਿਜਲੀ ਸਪਲਾਈ ਜੋ ਬੰਦ ਕੀਤੀ ਗਈ ਸੀ, ਅੱਜ ਸਵੇਰੇ ਪੰਜ ਵਜੇ ਤੋਂ ਬਾਅਦ ਬਹਾਲ ਹੋ ਗਈ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਅੱਜ ਸਵੇਰੇ 5:30 ਵਜੇ ਦੇ ਕਰੀਬ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਅੰਮ੍ਰਿਤਸਰ ਅਜੇ ਰੈੱਡ ਅਲਰਟ ਅਧੀਨ ਹੈ। ਇਸ ਲਈ ਲੋਕ ਘਰਾਂ ਵਿਚੋਂ ਬਾਹਰ ਨਾ ਨਿਕਲਣ ਅਤੇ ਗ੍ਰੀਨ ਸਿਗਨਲ ਦਾ ਇੰਤਜ਼ਾਰ ਕਰਨ। ਇਸੇ ਦੌਰਾਨ ਬੀਤੀ ਰਾਤ ਅਤੇ ਅੱਜ ਤੜਕੇ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਵਿਚ ਡਰੋਨ ਹਲਚਲ ਦੇਖੇ ਜਾਣ ਦੀਆਂ ਵੀ ਸੂਚਨਾਵਾਂ ਮਿਲੀਆਂ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ