ਜਗਿੰਦਰ ਸਿੰਘ ਜਿੰਦੂ ਬਣੇ ਕੋਰ ਕਮੇਟੀ ਦੇ ਮੈਂਬਰ

ਕੁੱਲਗੜ੍ਹੀ, 27 ਜੂਨ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਨੂੰ ਪੰਜਾਬ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਪਾਰਟੀ ਵਲੋਂ ਮਿਲੇ ਮਾਣ ਉਤੇ ਗੱਲ ਕਰਦਿਆਂ ਕਿਹਾ ਕਿ ਇਹ ਮੇਰਾ ਨਹੀਂ ਪੂਰੇ ਹਲਕਾ ਦਿਹਾਤੀ ਦੇ ਲੋਕਾਂ ਦਾ ਸਤਿਕਾਰ ਹੈ। ਪਾਰਟੀ ਵਲੋਂ ਪ੍ਰਗਟਾਏ ਇਸ ਭਰੋਸੇ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।