JALANDHAR WEATHER

ਮਾਫੀਆ ਤੇ ਅਪਰਾਧੀਆਂ ਦਾ ਬੋਲ ਬਾਲਾ ਹੋਣ ਕਾਰਨ ਕਈ ਨਿਵੇਸ਼ਕਾਂ ਨੇ ਪੰਜਾਬ ਛੱਡਿਆ - ਸਾਬਕਾ ਡੀ.ਜੀ.ਪੀ.

ਚੰਡੀਗੜ੍ਹ, 27 ਜੂਨ-ਪੰਜਾਬ ਦੇ ਡਰੱਗ ਸੰਕਟ ਦਾ ਖੁਲਾਸਾ ਕਰਦਿਆਂ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਸਿਧਾਰਥ ਚਟੋਪਾਧਿਆਏ ਨੇ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਤਸਕਰਾਂ ਨਾਲ ਸਬੰਧਾਂ ਬਾਰੇ ਖੁਲਾਸੇ ਕੀਤੇ ਹਨ। ਚਟੋਪਾਧਿਆਏ ਨੇ ਕਿਹਾ ਕਿ ਪੰਜਾਬ, ਜੋ ਕਦੇ ਖੁਸ਼ਹਾਲ ਰਾਜ ਸੀ, ਹੁਣ ਨਸ਼ਿਆਂ ਦੇ ਖਤਰੇ ਨਾਲ ਜੂਝ ਰਿਹਾ ਹੈ, ਜਿਸਨੇ ਦੋ ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ ਹੈ। ਨਿਵੇਸ਼ਕ ਪੰਜਾਬ ਵਿਚ ਪੈਰ ਰੱਖਣ ਤੋਂ ਡਰਦੇ ਹਨ। ਵਿਸ਼ੇਸ਼ ਜਾਂਚ ਟੀਮ (SIT) ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਚਟੋਪਾਧਿਆਏ ਨੇ ਪੰਜਾਬ ਦੀ ਬਰਬਾਦੀ ਦੀ ਇਕ ਭਿਆਨਕ ਤਸਵੀਰ ਪੇਸ਼ ਕੀਤੀ, ਜਿਸ ਵਿਚ ਦੱਸਿਆ ਕਿ ਕਿਵੇਂ ਸਿੱਧੇ ਤੌਰ 'ਤੇ ਡਰੱਗ ਸਿੰਡੀਕੇਟਾਂ ਨੂੰ ਰਾਜਨੀਤਿਕ ਸਰਪ੍ਰਸਤੀ ਦਿੱਤੀ ਜਾ ਰਹੀ ਸੀ। ਸਾਬਕਾ ਡੀ.ਜੀ.ਪੀ. ਨੇ ਦੋਸ਼ ਲਾਇਆ ਕਿ ਮਜੀਠੀਆ ਦੇ ਡਰੱਗ ਕਾਰਟੈਲਾਂ ਨਾਲ ਵਿੱਤੀ ਸਬੰਧ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ