JALANDHAR WEATHER

ਭਾਰਤ 'ਆਪ੍ਰੇਸ਼ਨ ਸੰਧੂਰ'ਤੋਂ ਬਾਅਦ ਰੂਸ ਤੋਂ ਹੋਰ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ 'ਤੇ ਕਰ ਰਿਹਾ ਵਿਚਾਰ

ਨਵੀਂ ਦਿੱਲੀ , 27 ਜੂਨ - ਆਪ੍ਰੇਸ਼ਨ ਸਿੰਦੂਰ ਦੌਰਾਨ ਐੱਸ-400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੇ ਬਹੁਤ ਵਧੀਆ ਪ੍ਰਦਰਸ਼ਨ ਦੇ ਨਾਲ, ਭਾਰਤ ਰੂਸ ਤੋਂ ਐੱਸ-400 ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੇ ਮਿਜ਼ਾਈਲ ਸਿਸਟਮ ਦੇ ਦੋ ਹੋਰ ਸਕੁਐਡਰਨ ਖ਼ਰੀਦਣ ਦੇ ਵਿਕਲਪ 'ਤੇ ਵਿਚਾਰ ਕਰ ਰਿਹਾ ਹੈ । ਸੂਤਰਾਂ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਦੁਸ਼ਮਣੀਆਂ ਦੇ ਮੱਦੇਨਜ਼ਰ ਸੁਰੱਖਿਆ ਖ਼ਤਰਿਆਂ ਅਤੇ ਸਵਦੇਸ਼ੀ ਐਲ.ਆਰ.ਐਸ.ਏ.ਐਮ. ਪ੍ਰੋਗਰਾਮ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੁਆਰਾ ਪ੍ਰੋਜੈਕਟ ਕੁਸ਼ਾ ਦਾ ਕੋਡਨੇਮ ਦਿੱਤਾ ਗਿਆ ਹੈ, ਦੇ ਵਿਕਾਸ ਅਤੇ ਤਾਇਨਾਤੀ ਵਿਚ ਲੱਗਣ ਵਾਲੇ ਸਮੇਂ ਦੇ ਕਾਰਨ ਐੱਸ-400 ਦੇ ਹੋਰ ਸਿਸਟਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਵਿਕਾਸ ਅਤੇ ਉਤਪਾਦਨ ਭਾਈਵਾਲ ਸੋਲਰ ਡਿਫੈਂਸ ਐਂਡ ਏਰੋਸਪੇਸ ਲਿਮਟਿਡ ਅਤੇ ਭਾਰਤ ਡਾਇਨਾਮਿਕਸ ਲਿਮਟਿਡ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ