JALANDHAR WEATHER

ਪੁਰੀ ਭਗਦੜ : ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਵਲੋਂ ਤਿੰਨ ਮੌਤਾਂ ਅਤੇ ਛੇ ਤੋਂ ਸੱਤ ਜ਼ਖਮੀਆਂ ਦੀ ਪੁਸ਼ਟੀ

 ਪੁਰੀ (ਓਡੀਸ਼ਾ), 29 ਜੂਨ - ਪੁਰੀ ਭਗਦੜ ਵਿਚ ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਤਿੰਨ ਮੌਤਾਂ ਅਤੇ ਛੇ ਤੋਂ ਸੱਤ ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ। ਨਿਊਜ਼ ਏਜੰਸੀ ਨਾਲ ਫ਼ੋਨ 'ਤੇ ਗੱਲ ਕਰਦਿਆਂ, ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਕਿਹਾ, "ਇਹ ਇਕ ਮੰਦਭਾਗੀ ਘਟਨਾ ਹੈ। ਅਸੀਂ ਇਸਦਾ ਨੋਟਿਸ ਲੈ ਰਹੇ ਹਾਂ। ਮੈਂ ਅੱਜ ਸਵੇਰੇ ਮੁੱਖ ਮੰਤਰੀ ਨਾਲ ਗੱਲ ਕੀਤੀ। ਅਸੀਂ ਸਖ਼ਤ ਕਾਰਵਾਈ ਕਰ ਰਹੇ ਹਾਂ। ਡੀਜੀਪੀ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਵਿਸ਼ਾਲ ਇਕੱਠ ਵਿਚ ਦਮ ਘੁੱਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਛੇ ਤੋਂ ਸੱਤ ਲੋਕ ਜ਼ਖਮੀ ਹਨ। ਮੈਂ ਪੁਰੀ ਜਾ ਰਿਹਾ ਹਾਂ। ਮੈਂ ਫ਼ੋਨ 'ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ। ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ