ਦਿੱਲੀ ਵਿਚ ਸੰਕਟ ਸਿਰਫ਼ ਝੁੱਗੀਆਂ-ਝੌਂਪੜੀਆਂ ਦਾ ਨਹੀਂ ਹੈ - ਸੌਰਭ ਭਾਰਦਵਾਜ

ਨਵੀਂ ਦਿੱਲੀ, 29 ਜੂਨ - 'ਆਪ' ਪ੍ਰਧਾਨ ਸੌਰਭ ਭਾਰਦਵਾਜ ਕਹਿੰਦੇ ਹਨ, "ਅੱਜ ਦਿੱਲੀ ਵਿਚ ਸੰਕਟ ਸਿਰਫ਼ ਝੁੱਗੀਆਂ-ਝੌਂਪੜੀਆਂ ਦਾ ਨਹੀਂ ਹੈ, ਅਣਅਧਿਕਾਰਤ ਕਲੋਨੀਆਂ ਲਈ ਨੋਟਿਸ ਆ ਰਹੇ ਹਨ... ਬਿਨਾਂ ਨੋਟਿਸਾਂ ਦੇ ਝੁੱਗੀਆਂ ਢਾਹੀਆਂ ਜਾ ਰਹੀਆਂ ਹਨ। ਹੁਣ ਤੱਕ ਕੁੱਲ 10,000 ਝੁੱਗੀਆਂ ਢਾਹ ਦਿੱਤੀਆਂ ਗਈਆਂ ਹਨ, ਜਿਸ ਨਾਲ ਲੋਕ ਬੇਘਰ ਹੋ ਗਏ ਹਨ। ਮੈਂ ਦਿੱਲੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ, ਇਹ ਲੱਖਾਂ ਵਿਸਥਾਪਿਤ ਲੋਕ ਕਿੱਥੇ ਜਾਣਗੇ?... ਇਹ ਭਾਜਪਾ ਦੀ ਜ਼ਿੰਮੇਵਾਰੀ ਹੈ ਕਿ ਉਹ ਸਪੱਸ਼ਟ ਕਰੇ ਕਿ ਇਹ ਲੋਕ ਕਿੱਥੇ ਜਾਣਗੇ, ਜਾਂ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਲੋਕ ਦਿੱਲੀ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਾਪਸ ਜਾਣ?..." ਉਹ ਅੱਗੇ ਕਹਿੰਦੇ ਹਨ, "ਇਹ ਮੁੱਦਾ 'ਆਪ' ਦਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਬਿਹਾਰ ਵਿਚ ਚੋਣਾਂ ਲੜ ਰਹੀ ਹਰ ਪਾਰਟੀ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਕਿ ਇਕ ਪਾਸੇ, ਭਾਜਪਾ ਸਰਕਾਰਾਂ ਗਰੀਬ ਪੂਰਵਾਂਚਲੀਆਂ ਨੂੰ ਉਖਾੜ ਕੇ ਬਿਹਾਰ ਵਾਪਸ ਭੇਜ ਰਹੀਆਂ ਹਨ... ਅਤੇ ਦੂਜੇ ਪਾਸੇ, ਉਹ ਬਿਹਾਰ ਦੇ ਲੋਕਾਂ ਤੋਂ ਬਿਹਾਰ ਵਿੱਚ ਵੋਟਾਂ ਮੰਗ ਰਹੀਆਂ ਹਨ..."।