ਬਿਆਸ ਦਰਿਆ 'ਚ ਪਾਣੀ ਦਾ ਪੱਧਰ ਮੁੜ ਤੋਂ ਵਧਣਾ ਸ਼ੁਰੂ

ਬਿਆਸ, 7 ਜੁਲਾਈ (ਪਰਮਜੀਤ ਸਿੰਘ ਰੱਖੜਾ)-ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਬੀਤੇ 24 ਘੰਟਿਆਂ ਦਰਮਿਆਨ ਮੁੜ ਤੋਂ ਵਧਿਆ ਹੋਇਆ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇਰੀਗੇਸ਼ਨ ਵਿਭਾਗ ਦੇ ਗੇਜ ਲੀਡਰ ਸਹਿਦੇਵ ਕੁਮਾਰ ਨੇ ਦੱਸਿਆ ਕਿ ਬਿਆਸ ਦਰਿਆ ਦੇ ਵਿਚ ਇਸ ਸਮੇਂ 736.50 ਦੀ ਗੇਜ ਨਾਲ 42 ਹਜ਼ਾਰ ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਪਾਣੀ ਦਾ ਪੱਧਰ ਹਲਕਾ ਫੁਲਕਾ ਘੱਟਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਦੋ ਦਿਨ ਤੋਂ ਲਗਾਤਾਰ ਬਿਆਸ ਵਿਚ ਪਾਣੀ ਦਾ ਪੱਧਰ ਵਧਿਆ ਹੈ। ਦੱਸ ਦਈਏ ਕਿ ਕੁਝ ਕੁ ਦਿਨ ਪਹਿਲਾਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਸੀ। 932.50 ਗੇਜ਼ ਨਾਲ ਕਰੀਬ ਪਾਣੀ 14 ਹਜ਼ਾਰ ਕਿਊਸਿਕ ਵਹਿ ਰਿਹਾ ਸੀ ਤੇ ਹੁਣ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਟੈਨਸ਼ਨ ਦਾ ਮਾਹੌਲ ਬਣ ਗਿਆ ਹੈ ਤੇ ਕਿਸਾਨਾਂ ਦੇ ਦਰਿਆ ਨਾਲ ਲੱਗਦੇ ਖੇਤਾਂ ਵਿਚ ਵੀ ਪਾਣੀ ਵੜਨ ਦੀ ਸੰਭਾਵਨਾ ਨਾਲ ਸਾਹ ਸੂਤੇ ਗਏ ਹਨ।