JALANDHAR WEATHER

ਮੀਂਹ ਕਾਰਨ ਦਾਣਾ ਮੰਡੀ ਅਜਨਾਲਾ ਵਿਚ ਮੱਕੀ ਦਾ ਹੋਇਆ ਭਾਰੀ ਨੁਕਸਾਨ

ਅਜਨਾਲਾ, 7 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਦੁਪਹਿਰ ਸਮੇਂ ਪਏ ਮੀਂਹ ਨਾਲ ਜਿਥੇ ਹੁਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉਥੇ ਹੀ ਇਸ ਮੀਂਹ ਨਾਲ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਕਿਉਂਕਿ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨਾ ਲਗਾਉਣ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਉਤੇ ਖੁਸ਼ੀ ਲਿਆ ਦਿੱਤੀ ਹੈ। ਦੂਸਰੇ ਪਾਸੇ ਇਹ ਮੀਂਹ ਅਜਨਾਲਾ ਸ਼ਹਿਰ ਦੇ ਕਈ ਦੁਕਾਨਦਾਰਾਂ ਲਈ ਆਫਤ ਬਣ ਕੇ ਵੀ ਆਇਆ ਕਿਉਂਕਿ ਸ਼ਹਿਰ ਅੰਦਰ ਜੋ ਨੀਵੀਆਂ ਦੁਕਾਨਾਂ ਸਨ, ਜ਼ਿਆਦਾ ਮੀਂਹ ਪੈਣ ਕਾਰਨ ਉਨ੍ਹਾਂ ਵਿਚ ਪਾਣੀ ਭਰ ਗਿਆ।

ਭਾਰੀ ਮੀਂਹ ਕਾਰਨ ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਈ ਮੱਕੀ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮਜ਼ਦੂਰ ਮੀਂਹ ਹਟਦਿਆਂ ਹੀ ਮੱਕੀ ਦੀ ਫਸਲ ਨੂੰ ਇਕੱਠਾ ਕਰਨ ਵਿਚ ਰੁੱਝੇ ਹੋਏ ਸਨ I ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਮੰਗਾ ਨੇ ਦੱਸਿਆ ਕਿ ਮੀਂਹ ਕਾਰਨ ਮੱਕੀ ਭਿੱਜ ਜਾਣ ਕਾਰਨ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਮੀਂਹ ਦੌਰਾਨ ਸਹਿਕਾਰੀ ਖੇਤੀਬਾੜੀ ਬੈਂਕ ਅਜਨਾਲਾ ਦੀ ਖਸਤਾ ਹਾਲਤ ਇਮਾਰਤ ਦੀਆਂ ਛੱਤਾਂ ਵਿਚੋਂ ਮੀਂਹ ਦਾ ਪਾਣੀ ਬੈਂਕ ਅੰਦਰ ਆਉਣ ਕਾਰਨ ਕੁਝ ਸਮੇਂ ਲਈ ਬੈਂਕ ਦਾ ਸਮੁੱਚਾ ਕੰਮਕਾਜ ਵੀ ਪ੍ਰਭਾਵਿਤ ਹੋਇਆ, ਜਿਸ ਕਾਰਨ ਮਜਬੂਰੀ ਵੱਸ ਬੈਂਕ ਪ੍ਰਬੰਧਕਾਂ ਨੂੰ ਬੈਂਕ ਦਾ ਲੈਣ-ਦੇਣ ਦਾ ਕੰਮ ਬੰਦ ਕਰਨਾ ਪਿਆI 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ