JALANDHAR WEATHER

ਇਜ਼ਰਾਈਲੀ ਹਵਾਈ ਹਮਲਿਆਂ 'ਚ ਗਾਜ਼ਾ 'ਚ 52 ਫਿਲਸਤੀਨੀਆਂ ਦੀ ਮੌਤ

ਦੀਰ ਅਲ-ਬਲਾਹ, 12 ਜੁਲਾਈ (ਏਜੰਸੀ)-ਫਲਸਤੀਨੀ ਹਸਪਤਾਲ ਦੇ ਅਧਿਕਾਰੀਆਂ ਤੇ ਗਵਾਹਾਂ ਨੇ ਦੱਸਿਆ ਕਿ ਇਜ਼ਰਾਈਲੀ ਹਵਾਈ ਹਮਲਿਆਂ 'ਚ ਗਾਜ਼ਾ ਪੱਟੀ 'ਚ ਘੱਟੋ-ਘੱਟ 28 ਫਲਸਤੀਨੀ ਮਾਰੇ ਗਏ, ਜਿਨ੍ਹਾਂ 'ਚ ਚਾਰ ਬੱਚੇ ਸ਼ਾਮਲ ਸਨ, ਜਦੋਂ ਕਿ 24 ਹੋਰ ਲੋਕਾਂ ਨੂੰ ਸਹਾਇਤਾ ਵੰਡ ਸਥਾਨਾਂ ਵੱਲ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ | ਅਲ-ਅਕਸਾ ਸ਼ਹੀਦ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਤੋਂ ਸ਼ੁਰੂ ਹੋਏ ਇਸ ਖੇਤਰ 'ਚ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਮੱਧ ਗਾਜ਼ਾ ਦੇ ਦੀਰ ਅਲ-ਬਲਾਹ 'ਚ ਮਾਰੇ ਗਏ ਘੱਟੋ-ਘੱਟ 13 ਲੋਕਾਂ 'ਚ ਬੱਚੇ ਤੇ 2 ਅÏਰਤਾਂ ਸ਼ਾਮਲ ਹਨ | ਨਾਸਿਰ ਹਸਪਤਾਲ ਦੇ ਅਨੁਸਾਰ ਦੱਖਣੀ ਗਾਜ਼ਾ ਦੇ ਖਾਨ ਯੂਨਿਸ 'ਚ ਇਜ਼ਰਾਈਲੀ ਹਵਾਈ ਹਮਲਿਆਂ 'ਚ 15 ਹੋਰ ਮਾਰੇ ਗਏ | ਹਾਲਾਂਕਿ, ਫੌਜ ਨੇ ਨਾਗਰਿਕ ਮੌਤਾਂ 'ਤੇ ਟਿੱਪਣੀ ਲਈ ਮੀਡੀਆ ਦੀ ਬੇਨਤੀ ਦਾ ਕੋਈ ਤੁਰੰਤ ਜਵਾਬ ਨਹੀਂ ਦਿੱਤਾ | ਹਸਪਤਾਲ ਦੇ ਅਧਿਕਾਰੀਆਂ ਤੇ ਗਵਾਹਾਂ ਨੇ ਕਿਹਾ ਕਿ ਇਜ਼ਰਾਈਲੀ ਸਮਰਥਿਤ ਅਮਰੀਕੀ ਸੰਗਠਨ ਦੁਆਰਾ ਚਲਾਏ ਜਾ ਰਹੇ ਰਫਾਹ ਦੇ ਨੇੜੇ ਭੋਜਨ ਵੰਡ ਸਥਾਨ 'ਤੇ ਜਾਂਦੇ ਸਮੇਂ ਘੱਟੋ-ਘੱਟ 24 ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਖਮੀ ਵੀ ਸ਼ਾਮਲ ਹਨ | ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਸ਼ੱਕੀ ਵਿਵਹਾਰ ਕਰ ਰਹੇ ਲੋਕਾਂ ਵੱਲ ਚੇਤਾਵਨੀ ਵਾਲੀਆਂ ਗੋਲੀਆਂ ਚਲਾਈਆਂ ਤਾਂ ਜੋ ਉਨ੍ਹਾਂ ਨੂੰ ਨੇੜੇ ਆਉਣ ਤੋਂ ਰੋਕਿਆ ਜਾ ਸਕੇ | ਇਸਨੇ ਅੱਗੇ ਕਿਹਾ ਕਿ ਉਸਨੂੰ ਇਸ ਘਟਨਾ ਤੋਂ ਕਿਸੇ ਵੀ ਜਾਨੀ ਨੁਕਸਾਨ ਬਾਰੇ ਪਤਾ ਨਹੀਂ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ